25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਸਾਖੀ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਨਿਸ਼ਾਨ ਸਾਹਿਬਾਨ 'ਤੇ ਬਸਤਰ ਚੜ੍ਹਾਉਣ ਦੀ ਸੇਵਾ ਕਰਵਾਈ <br/>

ਅਜੀਤ ਡੈਸਕ 13-04-2026
ਤਲਵੰਡੀ ਸਾਬੋ, 12 ਅਪ੍ਰੈਲ (ਪੱਤਰ ਪ੍ਰੇਰਕ)-ਖ਼ਾਲਸਾ ਸਾਜਨਾ ਦਿਵਸ 'ਵਿਸਾਖੀ' ਦੇ ਪਾਵਨ ਦਿਹਾੜੇ ਤੇ ਜਿੱਥੇ ਅੱਜ ਦਮਦਮਾ ਸਾਹਿਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ 'ਚ ਵੱਡੀ ਗਿਣਤੀ ਸਿਆਸੀ ਸ਼ਖ਼ਸੀਅਤਾਂ ਨੇ ਹਾਜ਼ਰੀਆਂ ਲਵਾਈਆਂ ਉੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਤੇ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨਾਲ ਪਹੁੰਚ ਕੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਅਤੇ ਗੁ: ਮੰਜੀ ਸਾਹਿਬ (ਪਾ: 9ਵੀਂ ਅਤੇ 10ਵੀਂ) ਵਿਖੇ ਮੱਥਾ ਟੇਕਿਆ ਤੇ ਉਕਤ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬਾਨ ਤੇ ਬਸਤਰ ਚੜ੍ਹਵਾਉਣ ਦੀ ਸੇਵਾ ਕਰਵਾਈ | ਬੁੰਗਾ ਮਸਤੂਆਣਾ ਸਾਹਿਬ ਵਿਖੇ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਨੇ ਜਦੋਂਕਿ ਗੁ:ਮੰਜੀ ਸਾਹਿਬ ਵਿਖੇ ਮੁੱਖ ਗ੍ਰੰਥੀ ਬਾਬਾ ਗਿਆਨ ਸਿੰਘ ਨੇ ਅਰਦਾਸ ਕਰਵਾ ਕੇ ਨਿਸ਼ਾਨ ਸਾਹਿਬਾਨ ਤੇ ਬਸਤਰ ਚੜ੍ਹਾਉਣ ਦੀ ਸੇਵਾ ਆਰੰਭ ਕਰਵਾਈ ਤੇ ਉਕਤ ਸੇਵਾ ਲਈ ਸਿੱਧੂ ਪਿਤਾ ਪੁੱਤਰ ਨੂੰ ਗੁਰੂਘਰ ਦੀ ਬਖਸ਼ਿਸ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਸਿੱਧੂ ਨੇ ਕਿਸੇ ਕਿਸਮ ਦੀ ਗੱਲਬਾਤ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇੱਕ ਸ਼ਰਧਾਲੂ ਵਜੋਂ ਇਹ ਸੇਵਾ ਨਿਭਾ ਰਹੇ ਹਨ | ਇਸ ਮੌਕੇ ਹਲਕੇ ਦੀ ਕਾਂਗਰਸ ਲੀਡਰਸ਼ਿਪ ਵਿਚੋਂ ਸੁਖਬੀਰ ਸਿੰਘ ਚੱਠਾ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਕਿ੍ਸ਼ਨ ਯਾਦਵ, ਬਲਵੰਤ ਸਿੰਘ ਲੇਲੇਵਾਲਾ, ਬਹਾਦਰ ਸਿੰਘ ਸਾਬਕਾ ਸਰਪੰਚ, ਤੇਜ ਰਾਮ ਸ਼ਰਮਾ, ਜਗਦੀਪ ਸਿੰਘ ਗੋਦਾਰਾ, ਗੁਰਾਦਿੱਤਾ ਸਿੰਘ ਸੀਂਗੋ, ਸੁਰਜੀਤ ਸ਼ਰਮਾ ਜਗਾ ਰਾਮ ਤੀਰਥ, ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਦਰਸ਼ਨ ਗਿੱਲ, ਜਸਵੰਤ ਸਿੰਘ ਲੀਲਾ ਸਾਬਕਾ ਕੌਂਸਲਰ, ਜਗਤਾਰ ਸਿੰਘ ਨੰਬਰਦਾਰ ਭਾਗੀਵਾਂਦਰ, ਹਰਪਾਲ ਵਿਰਕ, ਬਿੱਲਾ ਬਾਬਾ, ਜਸਪਾਲ ਸਿੰਘ ਭਗਵਾਨਪੁਰਾ ਆਦਿ ਆਗੂ ਮੌਜੂਦ ਦਿਖਾਈ ਦਿੱਤੇ |

ਪਿਛਲੀ ਖ਼ਬਰ ਸੰਸਥਾ ਮਨੁੱਖਤਾ ਨੂੰ ਸਮਰਪਿਤ ਮਾਨਵਤਾ ਦੀ ਭਲਾਈ ਲਈ ਵਚਨਬੱਧ-ਵਿਜੇ ਗੋਇਲ ਅਗਲੀ ਖ਼ਬਰ ਇਕ ਵਿਅਕਤੀ ਦੀ ਕੁੱਟਮਾਰ ਕਰਨ ਉਪਰੰਤ ਘਰ ਅੰਦਰ ਦਾਖਲ ਹੋ ਚਾਂਦੀ ਦੀ ਚੇਨ ਅਤੇ ਮੋਟਰ-ਸਾਈਕਲ ਚੋਰੀ ਕਰਕੇ ਫ਼ਰਾਰ • ਪਤੀ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।