ਕੋਟਫੱਤਾ, 30 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਗਰਮੀ ਦੇ ਮੌਸਮ ਵਿਚ ਬਿਜਲੀ ਕੱਟਾਂ ਦੇ ਵਿਰੋਧ ਵਿਚ ਹਲਕਾ ਬਠਿੰਡਾ ਦਿਹਾਤੀ ਦੀ ਅਕਾਲੀ ਲੀਡਰਸ਼ਿਪ ਅਤੇ ਵਰਕਰਾਂ ਵਲੋਂ ਨਗਰ ਕੋਟਸ਼ਮੀਰ ਦੇ ਪਾਵਰਕੌਮ ਦਫ਼ਤਰ ਵਿਚ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਸਟੇਜ ਦਾ ਸੰਚਾਲਨ ਗੁਰਤੇਜ ਸਿੰਘ ਅÏਲਖ ਸਾਬਕਾ ਸਰਪੰਚ ਫੂਸ ਮੰਡੀ ਨੇ ਕੀਤਾ | ਇਸ ਮੌਕੇ ਸੁਸ਼ੀਲ ਕੁਮਾਰ ਗੋਲਡੀ ਸੰਗਤ ਪ੍ਰਧਾਨ ਬਠਿੰਡਾ ਸ਼ਹਿਰੀ ਨੇ ਵੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਨਾਖ਼ੁਸ਼ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਲੋਕ ਵੋਟਾਂ ਰਾਹੀਂ ਇਸ ਦਾ ਸਹੀ ਜਵਾਬ ਦੇਣਗੇ | ਇਸ ਤੋਂ ਇਲਾਵਾ ਸਰਕਲ ਕੋਟਸ਼ਮੀਰ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਵੀ ਪੰਜਾਬ ਸਰਕਾਰ ਦੀ ਕੜੀ ਆਲੋਚਨਾ ਕਰਦਿਆਂ ਅਕਾਲੀ ਦਲ ਬਾਦਲ ਦੀ ਪਿਛਲੀ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ਼ ਕੀਤੀ | ਧਰਨੇ ਨੂੰ ਅਕਾਲੀ ਆਗੂਆਂ ਫ਼ਤਿਹ ਗਰੇਵਾਲ ਬਾਂਡੀ, ਅੰਗਰੇਜ਼ ਸਿੰਘ ਦਿਉਣ, ਗੁਰਦੀਪ ਸਿੰਘ ਬਾਹੋ ਯਾਤਰੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਸਿੰਘ ਬਰਾੜ ਤੇ ਸੁਰਿੰਦਰ ਸਿੰਘ ਰਾਏ ਕੇ ਨੇ ਵੀ ਸੰਬੋਧਨ ਕੀਤਾ | ਧਰਨੇ ਦੌਰਾਨ ਵਰਕਰਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਬਿਜਲੀ ਕੱਟਾਂ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ ਓ ਐਸ ਡੀ ਬਾਦਲ ਪਰਿਵਾਰ, ਸੁਖਵੀਰ ਸਿੰਘ ਜੱਸੀ ਪੌ ਵਾਲੀ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ, ਹਰਤੇਜ ਸਿੰਘ ਕੋਟ ਫੱਤਾ ਸਾਬਕਾ ਸਰਕਲ ਜਥੇਦਾਰ, ਬਲਜਿੰਦਰ ਸਿੰਘ ਕੋਟਫੱਤਾ ਸਰਕਲ ਪ੍ਰਧਾਨ, ਗੁਰਵਿੰਦਰ ਸਿੰਘ ਜੱਸੀ ਪੌ ਵਾਲੀ, ਸੋਹਣ ਸਿੰਘ ਕੋਟ ਫੱਤਾ ਸਰਕਲ ਪ੍ਰਧਾਨ ਐਸ ਸੀ ਵਿੰਗ, ਕਰਨਵੀਰ ਸਿੰਘ ਗਰੇਵਾਲ ਭਾਗੂ, ਮੇਜਰ ਸਿੰਘ ਸਰਕਲ ਪ੍ਰਧਾਨ, ਧਰਮ ਸਿੰਘ ਸਾਬਕਾ ਸਰਪੰਚ ਗਹਿਰੀ ਭਾਗੀ, ਰੇਸ਼ਮ ਸਿੰਘ ਸੰਗਤ, ਕਾਬਲ ਸਿੰਘ ਜੋਧਪੁਰ ਰੋਮਾਣਾ, ਇਕਬਾਲ ਸਿੰਘ ਫੂਸ ਮੰਡੀ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਢਿੱਲੋਂ ਬਲਾਕ ਸੰਮਤੀ ਮੈਂਬਰ ਜੱਸੀ ਪੌ ਵਾਲੀ, ਪੰਚ ਗੁਰਮੀਤ ਸਿੰਘ ਜ਼ੈਲਦਾਰ ਜੱਸੀ ਪੌ ਵਾਲੀ, ਪੰਚ ਪਿ੍ਤਪਾਲ ਸਿੰਘ ਕਾਲਾ ਜੱਸੀ ਪੌ ਵਾਲੀ, ਚੇਅਰਮੈਨ ਗੁਰਮੀਤ ਸਿੰਘ ਕਾਲਝਰਾਣੀ, ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ, ਗੁਰਇਕਬਾਲ ਸਿੰਘ ਸੈਣੇਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਟਹਿਲ ਸਿੰਘ ਬੱਲੂਆਣਾ, ਖੇਤਾ ਸਿੰਘ ਬੰਬੀਹਾ, ਮੈਂਬਰ ਸਿੰਘ ਮਛਾਣਾ, ਗੁਰਜੀਤ ਸਿੰਘ ਗਹਿਰੀ ਬੁੱਟਰ, ਕੌਰ ਸਿੰਘ ਜੱਸੀ ਬਾਗਵਾਲੀ ਕੋਟਸ਼ਮੀਰ ਤੋਂ ਸਵਰਨ ਸਿੰਘ ਸ਼ਰਨੀ, ਮਨਪ੍ਰੀਤ ਸਿੰਘ ਮਨਾ, ਊਧਮ ਸਿੰਘ ਜੱਗਾ, ਤਰਸੇਮ ਸਿੰਘ ਸੇਮੀ, ਹਰਭਜਨ ਸਿੰਘ ਸਾਬਕਾ ਪੰਚ, ਜੱਗਾ ਸਿੰਘ ਫੂਲ ਵਾਲਾ, ਰਾਮ ਸਿੰਘ, ਸੁਰਿੰਦਰ ਸਿੰਘ ਛਿੰਦੀ ਅਤੇ ਗੁਰਜੋਤ ਸਿੰਘ ਸੰਧੂ ਹਾਜ਼ਰ ਸਨ |