ਮੌੜ ਮੰਡੀ, 10 ਮਈ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦਿਆਂ ਹਲਕਾ ਮੌੜ ਦੇ ਇਸਤਰੀ ਵਿੰਗ ਦੀਆਂ ਅਹਿਮ ਨਿਯੁਕਤੀਆਂ ਕੀਤੀਆਂ ਹਨ | ਹਲਕਾ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਅੱਜ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਇਸਤਰੀ ਵਿੰਗ ਪੰਜਾਬ ਬੀਬੀ ਹਰਗੋਬਿੰਦ ਕੌਰ ਦੀ ਹਾਜ਼ਰੀ ਵਿਚ ਹਰਬੰਸ ਕੌਰ ਮੌੜ ਕਲਾਂ ਨੂੰ ਹਲਕਾ ਮੌੜ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ | ਬੀਬੀ ਹਰਬੰਸ ਕੌਰ ਪਾਰਟੀ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਬਾਬੇਕਾ ਦੀ ਧਰਮ-ਪਤਨੀ ਹਨ ਅਤੇ ਅਕਾਲੀ ਸਫ਼ਾ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਹਰਬੰਸ ਕੌਰ ਪਹਿਲਾਂ ਨਗਰ ਕੌਂਸਲ ਮੌੜ ਦੇ ਕੌਂਸਲਰ ਵੀ ਰਹੇ ਹਨ | ਉਨ੍ਹਾਂ ਦੀ ਨਿਯੁਕਤੀ ਨਾਲ ਅਕਾਲੀ ਦਲ ਅੰਦਰ ਮਜ਼ਬੂਤੀ ਆਵੇਗੀ | ਇਸ ਨਿਯੁਕਤੀ 'ਤੇ ਹਰਭਜਨ ਸਿੰਘ ਮਾਈਸਰਖਾਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਾਜਵੰਤ ਸਿੰਘ ਕੋਟਭਾਰਾ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਹਰਵਿੰਦਰ ਸਿੰਘ ਕਾਕਾ, ਜਗਸੀਰ ਸਿੰਘ ਬੁਰਜ, ਸੁਖਚੈਨ ਸਿੰਘ ਸਿੱਧੂ, ਅੰਮਿ੍ਤਪਾਲ ਸਿੰਘ ਹਨੀ ਸਰਕਲ ਪ੍ਰਧਾਨ, ਹਰਜਸ ਸਿੰਘ ਸਰਕਲ ਪ੍ਰਧਾਨ, ਰਵੀ ਕੁਮਾਰ ਉੱਭਾ, ਜਸਪਾਲ ਸਿੰਘ ਕੋਟਭਾਰਾ, ਸੁਰਜੀਤ ਸਿੰਘ ਮਾਨਸਾ ਕਲਾਂ, ਬਲਜੀਤ ਸਿੰਘ ਸੰਦੋਹਾ, ਤਰਸੇਮ ਸਿੰਘ ਜੋਧਪੁਰ, ਗੁਰਮੇਲ ਮਾਈਸਰਖਾਨਾ, ਗੁਰਜੀਤਪਾਲ ਗਿੰਨੀ, ਹਰਜਿੰਦਰ ਕੱਪੀ, ਮਨਦੀਪ ਚਨਾਰਥਲ, ਕੁਲਦੀਪ ਟਾਹਲਾ ਸਾਹਿਬ, ਉੱਦਮ ਕੁੱਤੀਵਾਲ, ਨਵਦੀਪ ਸਵੈਚ ਬਾਬੇਕਾ, ਜਗਸੀਰ ਸ਼ਰਮਾ ਕੋਟਲੀ, ਜੋਗਿੰਦਰ ਮਾਨ, ਮੰਦਰ ਸਿੰਘ ਮੌੜ ਖੁਰਦ, ਮੱਖਣ ਖ਼ਾਲਸਾ ਮੌੜ ਖ਼ੁਰਦ, ਸੁਖਪ੍ਰੀਤ ਸੁੱਖੀ, ਜਗਦੀਪ ਕਮਾਲੂ, ਗੁਰਪ੍ਰੀਤ ਸਵੈਚ, ਜਗਸੀਰ ਕਮਾਲੂ, ਹਰਬੰਸ ਸੰਦੋਹਾ, ਸੁਖਵੀਰ ਸਿੰਘ ਭੂੰਦੜ, ਗੋਰਾ ਭੂੰਦੜ, ਸਾਧੂ ਸਿੰਘ ਭੂੰਦੜ, ਗੁਰਵਿੰਦਰ ਕੋਟਭਾਰਾ, ਜਗਵਿੰਦਰ ਕੁੱਬੇ, ਪੁਸ਼ਵਿੰਦਰ ਸਿੰਘ ਕੁੱਬੇ, ਸਤਨਾਮ ਯਾਤਰੀ, ਗੁਰਜੰਟ ਸਿੰਘ ਯਾਤਰੀ, ਚਰਨਜੀਤ ਸਿੰਘ ਥੰਮਣਗੜ੍ਹ, ਕੇਵਲ ਮਾਨਸਾ ਕਲਾਂ, ਕੁਲਦੀਪ ਸਿੰਘ ਮਾਣਕ, ਕੁਲਵਿੰਦਰ ਲਾਡੀ, ਕਿ੍ਸ਼ਨ ਸਿੰਘ ਗਹਿਰੀ, ਬੂਟਾ ਸਿੰਘ ਮਾਨਸਾ ਕਲਾ, ਸੁਖਜਿੰਦਰ ਸੁੱਖੀ ਘੁੰਮਣ, ਜਗਰੂਪ ਸਿੰਘ ਘੁੰਮਣ, ਅਵਤਾਰ ਨੰਬਰਦਾਰ ਕੁੱਤੀਵਾਲ, ਮਨਦੀਪ ਸਿੰਘ ਸੰਦੋਹਾ, ਰਾਣਾ ਸਿੰਘ ਘਸੋਖਾਨਾ, ਰੂਪ ਘਸੋਖਾਨਾ, ਮਨਦੀਪ ਬਾਬੇਕਾ, ਹੈਪੀ ਜੈਦ, ਬਿਟੂ ਸਿੰਘ ਐਮ.ਸੀ ਆਦਿ ਤੋਂ ਇਲਾਵਾ ਸਮੁੱਚੇ ਹਲਕੇ ਦੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |