16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਾਨਸਾ ਜ਼ਿਲ੍ਹੇ 'ਚ ਈਦ-ਉਲ-ਅਜ਼ਹਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 29-05-2026
ਮਾਨਸਾ, 28 ਮਈ (ਰਾਵਿੰਦਰ ਸਿੰਘ ਰਵੀ)- ਮਾਨਸਾ ਜ਼ਿਲ੍ਹੇ 'ਚ ਈਦ-ਉੱਲ-ਅਜ਼ਹਾ (ਬਕਰੀਦ) ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਮੁਸਲਿਮ ਭਾਈਚਾਰੇ ਵਲੋਂ ਇੱਕ-ਦੂਜੇ ਨੂੰ ਗਲੇ ਲਗਾ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ ਅਤੇ ਸਰਬੱਤ ਦੇ ਭਲੇ ਲਈ ਦੁਆ ਕੀਤੀ ਗਈ | ਸਥਾਨਕ ਈਦਗਾਹ ਵਿਖੇ ਈਦ-ਉੱਲ-ਅਜ਼ਹਾ ਦੀ ਨਮਾਜ਼ ਹਾਜੀ ਹਾਫ਼ਿਜ਼ ਉਮਰ ਦੀਨ ਦੀ ਰਹਿਨੁਮਾਈ ਹੇਠ ਅਦਾ ਕੀਤੀ ਗਈ | ਉਨ੍ਹਾਂ ਹਾਜ਼ਰੀਨਾਂ ਨੂੰ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਣ ਦੇ ਨਾਲ ਹੀ ਮੁਸਲਿਮ ਭਾਈਚਾਰੇ ਨੂੰ ਆਪਸੀ ਮਿਲਵਰਤਨ ਅਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ | ਮੁਸਲਿਮ ਫ਼ਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫਰ ਨੇ ਕਿਹਾ ਕਿ ਪੈਗ਼ੰਬਰ ਹਜ਼ਰਤ ਇਬਰਾਹੀਮ ਵਲੋਂ ਅੱਲਾ ਦੇ ਹੁਕਮ 'ਤੇ ਆਪਣੇ ਲਾਡਲੇ ਬੇਟੇ ਦੀ ਕੁਰਬਾਨੀ ਨੂੰ ਯਾਦ ਦਿਵਾਉਂਦੀ ਹੈ, ਜੋ ਅੱਲਾ ਦੀ ਅਜ਼ਮਾਇਸ਼ 'ਤੇ ਖਰੇ ਉੱਤਰੇ ਤੇ ਇਹ ਦਿਨ ਉਸ ਮਹਾਨ ਦਿਨ ਵਜੋਂ ਮਨਾਇਆ ਜਾਂਦਾ ਹੈ | ਉਨ੍ਹਾਂ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੰਦਿਆਂ ਅਪੀਲ ਕੀਤੀ ਕਿ ਸਾਰਿਆਂ ਨੂੰ ਪਿਆਰ ਤੇ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਵਾਈਸ ਆਫ਼ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਪ੍ਰੋਫੈਸਰ ਡਾ. ਹਸਨ ਸਰਦਾਰ ਮੋਫ਼ਰ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਖ਼ਾਨ, ਸ਼ਹਿਰੀ ਪ੍ਰਧਾਨ ਰਵੀ ਖ਼ਾਨ, ਸ਼ਾਹਨਾਜ ਅਲੀ, ਮਾ. ਸ਼ੰਮੀ ਖ਼ਾਨ, ਮੁਹੰਮਦ ਇਕਬਾਲ ਮੋਫ਼ਰ, ਮਕਬੂਲ ਅਹਿਮਦ, ਗੋਰਾ ਖਾਨ, ਛਹਿੰਬਰ ਖ਼ਾਨ, ਹਸਨ ਖ਼ਾਨ, ਫ਼ਿਰੋਜ਼ ਖ਼ਾਨ, ਅਬਦੁਲ ਬਾਰਿਕ, ਸਾਨੂ ਖ਼ਾਨ, ਜੱਗਾ ਖ਼ਾਨ ਆਦਿ ਸਨ | ਇਸੇ ਤਰ੍ਹਾਂ ਈਦ ਉਲ ਅਜ਼ਹਾ ਦਾ ਤਿਉਹਾਰ ਪਿੰਡ ਫਫੜੇ ਭਾਈਕੇ, ਅਕਲੀਆ, ਢੈਪਈ, ਮੋਹਰ ਸਿੰਘ ਵਾਲਾ, ਭੀਖੀ ਆਦਿ ਥਾਵਾਂ 'ਤੇ ਵੀ ਮਨਾਇਆ ਗਿਆ |
ਬੁਢਲਾਡਾ ਵਿਖੇ ਈਦ ਉਲ ਅਜ਼ਹਾ ਦਾ ਤਿਉਹਾਰ ਮਨਾਇਆ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਜਾਮੀਆ ਇਸਲਾਮੀਆ ਮਸਜਿਦ ਵਿਖੇ ਈਦ ਉਲ ਅਜ਼ਹਾ (ਬਕਰੀਦ) ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਬਲਾਕ ਭਰ ਤੋਂ ਇਕੱਠੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮੌਲਾਨਾ ਮੁਹੰਮਦ ਸ਼ਾਕਿਰ ਨੇ ਨਮਾਜ਼ ਅਦਾ ਕਰਵਾਈ ਅਤੇ ਕੁਰਬਾਨੀ ਦੀ ਅਹਿਮੀਅਤ ਨੂੰ ਸਮਝਾਇਆ | ਹਲਕਾ ਵਿਧਾਇਕ ਬੁੱਧ ਰਾਮ ਨੇ ਮੁਸਲਮਾਨ ਭਾਈਚਾਰੇ ਨੂੰ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੇ ਸਾਰੇ ਧਰਮ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਮਿਲਵਰਤਨ ਨਾਲ ਰਹਿਣ ਤੇ ਨਫ਼ਰਤ ਨੂੰ ਖ਼ਤਮ ਕਰਨ ਲਈ ਦੁਆ ਮੰਗੀ ਗਈ ਹੈ | ਇਸ ਮੌਕੇ ਇਸਲਾਮੀਆ ਮੁਸਲਿਮ ਕਮੇਟੀ ਦੇ ਪ੍ਰਧਾਨ ਗੁਫਰਾਨ, ਸਕੱਤਰ ਮਾ. ਜ਼ਫ਼ਰ ਅਲੀ ਖ਼ਾਨ, ਵਸੀਮ ਖ਼ਾਨ, ਸੁਬਹਾਨ, ਆਸ਼ੂ ਕਰੈਸ਼ੀ, ਡਾ. ਰਮਜ਼ਾਨ ਖ਼ਾਨ, ਅਬਦੁਲ ਗੁਫਾਰ, ਰਹਿਮਤ ਡਾਈ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੱਚਖੰਡ ਵਾਸੀ ਬਾਬਾ ਛੋਟਾ ਸਿੰਘ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬੋਰਡ ਪ੍ਰੀਖਿਆਵਾਂ 'ਚ ਚੰਗੇ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।