16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਾਬਕਾ ਡਾਕ ਅਤੇ ਰੇਲ ਡਾਕ ਸੇਵਾ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>

ਅਜੀਤ ਡੈਸਕ 29-05-2026
ਬਠਿੰਡਾ, 28 ਮਈ (ਅਵਤਾਰ ਸਿੰਘ ਕੈਂਥ)-ਸਾਬਕਾ ਡਾਕ ਅਤੇ ਰੇਲ ਡਾਕ ਸੇਵਾ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਦਿਨ ਗੋਬਿੰਦ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਨਜ਼ਦੀਕ ਡੀ ਸੀ ਆਫ਼ਿਸ ਬਠਿੰਡਾ ਵਿਖੇ ਕੀਤੀ ਗਈ | ਇਸ ਮੌਕੇ ਡਵੀਜ਼ਨਲ ਸਕੱਤਰ ਮੱਘਰ ਸਿੰਘ ਨੇ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੀਟਿੰਗ ਵਿਚ ਪਹੁੰਚੇ ਪੈਨਸ਼ਨਰਜ ਦਾ ਧੰਨਵਾਦ ਕੀਤਾ | ਸਭ ਤੋਂ ਪਹਿਲਾਂ ਅੰਮਿ੍ਤਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਬੀਤੇ ਦਿਨੀਂ ਸੰਗਤਾਂ ਦੇ ਜ਼ਖ਼ਮੀ ਹੋਣ ਕਾਰਨ ਦੁੱਖ ਦਾ ਪ੍ਰਗਟਾਵਾ ਕੀਤਾ | ਮੱਘਰ ਸਿੰਘ ਡਵੀਜ਼ਨਲ ਸਕੱਤਰ ਨੇ ਦੱਸਿਆ ਕਿ ਆਵਾਜਾਈ ਮੰਤਰੀ ਨਿਤਿਨ ਗਡਕਰੀ ਬੱਸ ਵਿਚ ਸਫ਼ਰ ਕਰ ਰਹੇ ਸਨ ਕਿ ਅਸੀਂ ਪੈਟਰੋਲ ਦੀ ਬੱਚਤ ਕਰ ਰਹੇ ਹਾਂ, ਪ੍ਰੰਤੂ ਬੱਸ ਦੇ ਅੱਗੇ ਪਿੱਛੇ ਕਾਰਾਂ ਚੱਲ ਰਹੀਆਂ ਸਨ | ਲਾਲ ਬਹਾਦੁਰ ਸ਼ਾਸ਼ਤਰੀ ਜਦੋਂ ਪ੍ਰਧਾਨ ਮੰਤਰੀ ਸਨ, ਉਸ ਸਮੇਂ ਉਨ੍ਹਾਂ ਦਾ ਲੜਕਾ ਸਰਕਾਰੀ ਗੱਡੀ ਲੈ ਕੇ ਚਲਾ ਗਿਆ | ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਜਿੰਨੇ ਕਿੱਲੋਮੀਟਰ ਗੱਡੀ ਉਸ ਨੇ ਚਲਾਈ ਸੀ, ਉਨ੍ਹੇ ਕਿੱਲੋਮੀਟਰ ਦੇ ਪੈਸੇ ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਕਰਾਏ | ਅੱਜ ਦੇ ਪ੍ਰਧਾਨ ਮੰਤਰੀ ਡੇਢ-ਡੇਢ ਕਰੋੜ ਦੇ ਵਿਗਿਆਪਨ ਦੇ ਰਹੇ ਹਨ | ਵਰਲਡ ਬੈਂਕ ਤੋਂ ਸਭ ਤੋਂ ਵੱਧ ਕਰਜ਼ਾ ਲੈਣ ਵਾਲਾ ਇੰਡੀਆ ਇਕ ਨੰਬਰ 'ਤੇ ਆ ਗਿਆ ਹੈ | ਸਾਰੇ ਪੈਨਸ਼ਨਰਾਂ ਨੂੰ ਸੀ ਜੀ ਐਚ ਐਸ ਦੇ ਕਾਰਡ ਬਣਾਉਣ ਲਈ ਕਿਹਾ ਅਤੇ ਬਣਾਉਣ ਦੀ ਪੂਰੀ ਜਾਣਕਾਰੀ ਦਿੱਤੀ | ਐਸ. ਕੇ. ਭਾਰਦਵਾਜ, ਕਰਨੈਲ ਸਿੰਘ ਸੋਢੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਜੋ ਪੈਨਸ਼ਨਰ 80 ਸਾਲ ਦੀ ਉਮਰ ਪਾਰ ਕਰ ਗਏ ਹਨ ਉਹ ਪੈਨਸ਼ਨਰਜ਼ ਸੁਪਰ ਸੀਨੀਅਰ ਪੈਨਸ਼ਨਰਜ਼ ਬਣ ਗਏ ਹਨ | ਹਰੀ ਰਾਮ, ਕਰਨੈਲ ਸਿੰਘ, ਗੁਰਚਰਨ ਸੋਢੀ, ਅਮਰ ਚੰਦ ਗੋਇਲ, ਗੁਰਦਿਆਲ ਸਿੰਘ ਪੈਨਸ਼ਨਰਜ਼ ਨੂੰ ਵੀ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ | ਅਖੀਰ 'ਚ ਪ੍ਰਧਾਨ ਗੋਬਿੰਦ ਸਿੰਘ ਵਲੋਂ ਆਏ ਹੋਏ ਸਾਰੇ ਪੈਨਸ਼ਨਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਅਗਲੀ ਖ਼ਬਰ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਦੇ ਦਿਹਾਂਤ 'ਤੇ ਸਾਹਿਤਕ ਜਗਤ 'ਚ ਸੋਗ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।