ਗੋਨਿਆਣਾ, 4 ਜੂਨ (ਲਛਮਣ ਦਾਸ ਗਰਗ)- ਵਧ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਅਤੇ ਸਾਡੇ ਪੁਰਖਿਆਂ, ਗੁਰੂਆਂ ਤੇ ਪੀਰਾਂ ਦੇ ਦੱਸੇ ਹੋਏ ਸੇਵਾ ਦੇ ਰਾਹ 'ਤੇ ਚੱਲਦਿਆਂ ਇਲਾਕੇ ਦੇ ਛੋਟੇ ਬੱਚਿਆਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ¢ ਇਸ ਮੌਕੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਪਿਲਾਇਆ ਗਿਆ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਗਿਆ ¢ ਬੱਚਿਆਂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਪਿਆਸੇ ਲੋਕਾਂ ਨੂੰ ਠੰਢਾ ਜਲ ਪਿਲਾਉਣਾ ਇਕ ਪੁੰਨ ਦਾ ਕੰਮ ਹੈ ਅਤੇ ਸਾਨੂੰ ਆਪਣੇ ਗੁਰੂਆਂ ਅਤੇ ਪੁਰਖਿਆਂ ਦੀਆਂ ਸਿੱਖਿਆਵਾਂ 'ਤੇ ਅਮਲ ਕਰਨਾ ਚਾਹੀਦਾ ਹੈ¢ ਛਬੀਲ ਦੌਰਾਨ ਰਾਹਗੀਰਾਂ ਨੇ ਵੀ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ¢ ਇਸ ਸੇਵਾ ਕਾਰਜ ਵਿਚ ਨਵਦੀਪ ਕੌਰ, ਸਤਿੰਦਰ ਕੌਰ, ਸੁਰਿੰਦਰ ਕੌਰ, ਮਧੂ ਸਿੰਗਲਾ, ਹਰਕਿਰਤ ਕੌਰ, ਹਰਸ਼ਜੋਤ ਸਿੰਘ, ਸਾਰਥਕ ਸਿੰਗਲਾ, ਬਾਵਨਪ੍ਰੀਤ ਸਿੰਘ, ਇਸ਼ਤੇਗ ਸਿੰਘ, ਹਰਜਾਪ ਕੌਰ, ਜਸਜੋਤ ਕੌਰ, ਜਸਮੀਤ ਕੌਰ, ਸਮਰਦੀਪ ਸਿੰਘ, ਰਣਦੀਪ ਸਿੰਘ, ਤਿ੍ਸ਼ਨਪ੍ਰੀਤ ਸਿੰਘ, ਤਰਨ, ਪ੍ਰਭਨੂਰ ਕੌਰ, ਸਮਾਇਰਾ, ਭਾਵਿਕ ਅਤੇ ਸਨਾਇਆ ਨੇ ਸਰਗਰਮ ਭੂਮਿਕਾ ਨਿਭਾਈ¢