17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਨਾਜਾਇਜ਼ ਕਬਜ਼ੇ ਹਟਾਉਣ ਗਈ ਨਿਗਮ ਦੀ ਤਹਿਬਾਜ਼ਾਰੀ ਟੀਮ ਅਤੇ ਦੁਕਾਨਦਾਰ ਹੋਏ ਹੱਥੋਪਾਈ <br/>

ਅਜੀਤ ਡੈਸਕ 05-06-2026
ਬਠਿੰਡਾ, 4 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਮਿੱਡੂ ਮੱਲ ਸਟਰੀਟ ਵਿਚ ਪਿਛਲੇ ਲੰਬੇ ਸਮੇਂ ਤੋਂ ਦੁਕਾਨਦਾਰਾਂ ਵਲੋਂ ਗਲੀ ਵਿਚ ਨਾਜਾਇਜ਼ ਕਬਜ਼ੇ ਕੀਤੇ ਗਏ ਹਨ | ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਿਗਮ ਦੀ ਤਹਿਬਾਜ਼ਾਰੀ ਟੀਮ ਵਲੋਂ ਜਦੋਂ ਦੁਕਾਨਦਾਰਾਂ ਨੂੰ ਸਾਮਾਨ ਅੰਦਰ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਵਿਚ ਆਪਸੀ ਤਕਰਾਰਬਾਜ਼ੀ ਹੋ ਗਈ, ਇਸ ਦੌਰਾਨ ਦੁਕਾਨਦਾਰਾਂ ਅਤੇ ਨਿਗਮ ਦੀ ਤਹਿਬਾਜ਼ਾਰੀ ਟੀਮ ਹੱਥੋਪਾਈ ਹੋ ਗਏ | ਇਸ ਮਾਮਲੇ ਦੀ ਵੀਡੀਓ ਗਲੀ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ | ਦੱਸਣਾ ਬਣਦਾ ਹੈ, ਕਿ ਸ਼ਹਿਰ ਦੇ ਮਿੱਡੂ ਮੱਲ ਸਟਰੀਟ ਵਿਚ ਰੋਜ਼ਾਨਾ ਦੀ ਤਰ੍ਹਾਂ ਦੁਕਾਨਦਾਰਾਂ ਵਲੋਂ ਆਪਣੀ ਦੁਕਾਨ ਦੇ ਬਾਹਰ ਬੈਂਚ ਰੱਖ ਕੇ ਉਨ੍ਹਾਂ ਉੱਪਰ ਕੱਪੜੇ ਰੱਖੇ ਜਾਂਦੇ ਹਨ | ਜਿਸ ਕਾਰਨ ਬਾਜ਼ਾਰਾਂ ਵਿਚ ਆਉਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮਾਮਲੇ ਸਬੰਧੀ ਸ਼ਹਿਰ ਦੇ ਕਈ ਲੋਕਾਂ ਵਲੋਂ ਨਿਗਮ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ | ਪਰ ਨਿਗਮ ਦੀ ਤਹਿਬਾਜ਼ਾਰੀ ਟੀਮ ਵਲੋਂ ਹਮੇਸ਼ਾ ਦੀ ਤਰ੍ਹਾਂ ਕਾਰਵਾਈ ਕਰਨ ਤੋਂ ਕੰਨੀ ਕਤਰਾਇਆ ਜਾਂਦਾ ਹੈ | ਜਦੋਂ ਅੱਜ ਨਿਗਮ ਦੀ ਤਹਿਬਾਜ਼ਾਰੀ ਟੀਮ ਮਿੱਡੂ ਮੱਲ ਸਟਰੀਟ ਵਿਚ ਕਾਰਵਾਈ ਕਰਨ ਲਈ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਅੰਦਰ ਕਰਨ ਲਈ ਕਹਿ ਰਹੇ ਸਨ | ਇਸ ਦੌਰਾਨ ਦੁਕਾਨਦਾਰਾਂ ਦੀ ਤਹਿਬਾਜ਼ਾਰੀ ਟੀਮ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਆਪਸੀ ਬਹਿਸ਼ਬਾਜੀ ਹੋ ਗਈ ਤੇ ਦੋਵੇਂ ਆਪਸ ਵਿਚ ਹੱਥੋਪਾਈ ਹੋ ਗਏ | ਇਸ ਮਾਮਲੇ ਸਬੰਧੀ ਨਿਗਮ ਦੇ ਤਹਿਬਾਜ਼ਾਰੀ ਟੀਮ ਦੇ ਇੰਚਾਰਜ ਸਾਹਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵਲੋਂ ਸੜਕਾਂ ਉੱਪਰ ਨਾਜਾਇਜ਼ ਕਬਜ਼ੇ ਹਟਾਉਣ ਲਈ ਗਏ ਸਨ | ਪਰ ਦੋ ਦੁਕਾਨਦਾਰਾਂ ਦੇ ਲੋਕ ਉਨ੍ਹਾਂ ਦੀ ਟੀਮ ਦੇ ਨਾਲ ਹੱਥੋਪਾਈ ਹੋ ਗਏ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਆਪਸੀ ਮਾਮਲਾ ਨਿੱਬੜ ਗਿਆ ਹੈ | ਉੱਧਰ ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੇ ਐਸ.ਐਚ.ਓ. ਦਲਜੀਤ ਯਾਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਇਕ ਦੁਕਾਨਦਾਰ ਜ਼ਖਮੀ ਹੋ ਗਿਆ ਹੈ, ਜੋ ਕਿ ਹਸਪਤਾਲ 'ਚ ਇਲਾਜ ਅਧੀਨ ਹੈ ਤੇ ਉਨ੍ਹਾਂ ਵਲੋਂ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ | ਉਨ੍ਹਾਂ ਵਲੋਂ ਮਾਮਲੇ ਦੀ ਪੜਤਾਲ ਕਰਨ ਤੋਂ ਬਾਦ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਤੰਗ ਮੁਹੱਲਾ ਵਾਸੀਆਂ ਨੇ ਲਗਾਇਆ ਧਰਨਾ <br/> ਅਗਲੀ ਖ਼ਬਰ ਯੂਨੀਅਨ ਦੇ ਸੱਦੇ ਉਪਰੰਤ ਮਨਰੇਗਾ ਕਰਮਚਾਰੀ ਹੜਤਾਲ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।