16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਕਮੇਟੀ ਪਾਵਰਕਾਮ ਦੀ ਚੋਣ ਹੋਈ

ਅਜੀਤ ਡੈਸਕ 05-06-2026
ਮਾਨਸਾ, 4 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਇੰਪਲਾਈਜ਼ ਫੈਡਰੇਸ਼ਨ ਪੀ. ਐਸ. ਈ. ਬੀ. ਹੁਣ ਪਾਵਰਕਾਮ (ਪਹਿਲਵਾਨ) ਦੀ ਮੀਟਿੰਗ ਇੱਥੇ ਸੂਬਾ ਆਗੂ ਵਰਿੰਦਰਪਾਲ ਲਾਡੀ ਦੀ ਅਗਵਾਈ ਹੇਠ ਹੋਈ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਨਾਲ ਹੀ ਡੀ.ਏ. ਦੇ ਰਹਿੰਦੇ ਬਕਾਏ ਜਲਦ ਅਦਾ ਕੀਤੇ ਜਾਣ | ਇਸ ਮੌਕੇ ਨਵੀਂ ਡਵੀਜ਼ਨ ਕਮੇਟੀ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਇੰਜ: ਗੁਰਦਰਸ਼ਨ ਸਿੰਘ ਸ਼ੂਸ਼ੀ ਰਿਟਾ. ਜੇ.ਈ. ਨੂੰ ਸਰਪ੍ਰਸਤ, ਸੁਖਪ੍ਰੀਤ ਸਿੰਘ ਪ੍ਰਧਾਨ, ਅੰਗਰੇਜ ਸਿੰਘ ਮੌਜੋ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਤੇ ਗੁਰਜੰਟ ਸਿੰਘ ਮੀਤ ਪ੍ਰਧਾਨ, ਸੁਖਵੀਰ ਸਿੰਘ ਹਨੀ ਸਕੱਤਰ, ਗੁਰਦਿੱਤ ਸਿੰਘ ਸਹਾਇਕ ਸਕੱਤਰ, ਬਿੱਕਰ ਸਿੰਘ ਮਾਖਾ ਖ਼ਜ਼ਾਨਚੀ, ਗੁਰਦੀਪ ਸਿੰਘ ਸਹਾਇਕ ਖ਼ਜ਼ਾਨਚੀ ਅਤੇ ਕੁਲਵਿੰਦਰ ਸਿੰਘ ਭੀਮੜਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ |
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਗਿਣਾਈਆਂ ਪੁਲਿਸ ਦੀਆਂ ਉਪਲੱਬਧੀਆਂ ਨਸ਼ਿਆਂ ਦੇ ਮਾਮਲਿਆਂ 'ਚ 440 ਮੁਕੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।