22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਇਕ ਪਾਸੇ ਡਿਜੀਟਲ ਪੇਮੈਂਟ ਦਾ ਰਾਗ, ਦੂਜੇ ਪਾਸੇ ਵਪਾਰੀਆਂ ‘ਤੇ ਟ੍ਰਾਂਜੈਕਸ਼ਨ ਚਾਰਜ ਲਾਉਣ ਦੀ ਤਿਆਰੀ- ਨਰਿੰਦਰ ਗੋਇਲ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ)- ਆਇਲ ਮਿਲਜ ਐਸੋਸੀਏਸ਼ਨ ਪੰਜਾਬ ਅਤੇ ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਵਲੋਂ ਇਕ ਪਾਸੇ ਦੇਸ਼ ਵਿਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਦਿਆਂ ਗਾਹਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਅਦਾਇਗੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਕਰੰਟ ਖਾਤਿਆਂ ਰਾਹੀਂ ਵਪਾਰ ਕਰਨ ਵਾਲੇ ਵਪਾਰੀਆਂ ਤੋਂ ਆਨਲਾਈਨ ਟ੍ਰਾਂਜੈਕਸ਼ਨਾਂ ‘ਤੇ ਵਾਧੂ ਖ਼ਰਚ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਦੋਹਰੀ ਨੀਤੀ ਵਪਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਅਜੀਤ ਡੈਸਕ 22-09-2026
ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ)- ਆਇਲ ਮਿਲਜ ਐਸੋਸੀਏਸ਼ਨ ਪੰਜਾਬ ਅਤੇ ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਵਲੋਂ ਇਕ ਪਾਸੇ ਦੇਸ਼ ਵਿਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਦਿਆਂ ਗਾਹਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਅਦਾਇਗੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਕਰੰਟ ਖਾਤਿਆਂ ਰਾਹੀਂ ਵਪਾਰ ਕਰਨ ਵਾਲੇ ਵਪਾਰੀਆਂ ਤੋਂ ਆਨਲਾਈਨ ਟ੍ਰਾਂਜੈਕਸ਼ਨਾਂ ‘ਤੇ ਵਾਧੂ ਖ਼ਰਚ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਦੋਹਰੀ ਨੀਤੀ ਵਪਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਕਰੰਟ ਖਾਤੇ ਰੱਖਣ ਵਾਲੇ ਵਪਾਰੀ ਆਪਣੇ ਕਾਰੋਬਾਰ ਰਾਹੀਂ ਪਹਿਲਾਂ ਹੀ ਸਰਕਾਰ ਨੂੰ ਜੀਐਸਟੀ ਸਮੇਤ ਵੱਖ-ਵੱਖ ਟੈਕਸ ਅਦਾ ਕਰ ਰਹੇ ਹਨ। ਇਸ ਦੇ ਬਾਵਜੂਦ ਹਰ ਲੈਣ-ਦੇਣ ‘ਤੇ ਵਾਧੂ ਚਾਰਜ ਲਗਾਉਣਾ ਵਪਾਰੀਆਂ ‘ਤੇ ਬੇਲੋੜਾ ਵਿੱਤੀ ਬੋਝ ਪਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਆਨਲਾਈਨ ਲੈਣ-ਦੇਣ ਨੂੰ ਮਹਿੰਗਾ ਬਣਾਉਣ ਦੀ ਬਜਾਏ ਇਸ ਨੂੰ ਵਪਾਰੀਆਂ ਲਈ ਸੁਖਾਲਾ ਅਤੇ ਬਿਨਾਂ ਵਾਧੂ ਖਰਚੇ ਦੇ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਦਾ ਸਿੱਧਾ ਅਸਰ ਵਪਾਰੀਆਂ ਅਤੇ ਬਾਜ਼ਾਰ ‘ਤੇ ਪੈਂਦਾ ਹੈ। ਜਦੋਂ ਆਨਲਾਈਨ ਪੇਮੈਂਟ ਲੈਣ ‘ਤੇ ਵਪਾਰੀ ਨੂੰ ਵਾਧੂ ਖਰਚਾ ਝੱਲਣਾ ਪਵੇਗਾ ਤਾਂ ਉਹ ਗਾਹਕਾਂ ਤੋਂ ਨਕਦ ਅਦਾਇਗੀ ਲੈਣ ਨੂੰ ਤਰਜੀਹ ਦੇ ਸਕਦਾ ਹੈ। ਇਸ ਨਾਲ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਦੀ ਸਰਕਾਰ ਦੀ ਮੁਹਿੰਮ ਨੂੰ ਵੀ ਝਟਕਾ ਲੱਗ ਸਕਦਾ ਹੈ ਅਤੇ ਟੈਕਸ ਚੋਰੀ ਦੀਆਂ ਸੰਭਾਵਨਾਵਾਂ ਵਧਣ ਦਾ ਵੀ ਖ਼ਦਸ਼ਾ ਹੈ। ਸ੍ਰੀ ਗੋਇਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਪਾਰੀਆਂ ਤੋਂ ਆਨਲਾਈਨ ਟ੍ਰਾਂਜੈਕਸ਼ਨ ‘ਤੇ ਵਸੂਲੇ ਜਾਣ ਵਾਲੇ ਵਾਧੂ ਖ਼ਰਚਿਆਂ ਦੀ ਸਮੀਖਿਆ ਕਰਕੇ ਇਨ੍ਹਾਂ ਤੇ ਰੋਕ ਲਾਈ ਜਾਵੇ।
ਪਿਛਲੀ ਖ਼ਬਰ ਸਿਲਵਰ ਓਕਸ ਗਲੋਬਲ ਸਕੂਲ ਵਿਖੇ ਅੰਡਰ-14 ਫੁੱਟਬਾਲ ਲਈ 7 ਰੋਜ਼ਾ ਸਿਖਲਾਈ ਕੈਂਪ ਸ਼ੁਰੂ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਭੁੱਚੋ ਦਾ ਸੱਭਿਆਚਾਰਕ ਮੇਲਾ ਨਾਮਵਰ ਗਾਇਕਾਂ ਨੇ ਬੰਨ੍ਹੇ ਗਾਇਕੀ ਦੇ ‘ ਰੰਗ ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।