23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

ਬਠਿੰਡਾ , 22 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ ਮਲੋਟ ਰੋਡ ’ ਤੇ ਇਕ ਮੋਟਰਸਾਈਕਲ ਸਵਾਰ ਹੈਵੀ ਵਾਹਨ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਕੁਚਲਿਆ ਗਿਆ । ਸਹਾਰਾ ਮੁੱਖ ਦਫ਼ਤਰ ’ ਤੇ ਹਾਦਸੇ ਦੀ ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੀ ਟੀਮ ਐਂਬੂਲੈਂਸ ਸੇਵਾ ਸਮੇਤ ਮੌਕੇ ’ ਤੇ ਪਹੁੰਚੀ ।

ਅਜੀਤ ਡੈਸਕ 23-09-2026
ਬਠਿੰਡਾ , 22 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ ਮਲੋਟ ਰੋਡ ’ ਤੇ ਇਕ ਮੋਟਰਸਾਈਕਲ ਸਵਾਰ ਹੈਵੀ ਵਾਹਨ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਕੁਚਲਿਆ ਗਿਆ । ਸਹਾਰਾ ਮੁੱਖ ਦਫ਼ਤਰ ’ ਤੇ ਹਾਦਸੇ ਦੀ ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੀ ਟੀਮ ਐਂਬੂਲੈਂਸ ਸੇਵਾ ਸਮੇਤ ਮੌਕੇ ’ ਤੇ ਪਹੁੰਚੀ । ਮੋਟਰ ਸਾਈਕਲ ਸਵਾਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ । ਐਸ ਐਸ ਐਫ ਟੀਮ ਮੌਕੇ ’ ਤੇ ਮੌਜੂਦ ਸੀ , ਥਰਮਲ ਪੁਲਿਸ ਸਟੇਸ਼ਨ ਨੇ ਮੌਕੇ ’ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ । ਮੋਟਰ ਸਾਈਕਲ ਸਵਾਰ ਪਿਛਲੇ ਟਾਇਰਾਂ ਹੇਠ ਆ ਗਿਆ ਸੀ । ਪੁਲਿਸ ਕਾਰਵਾਈ ਤੋਂ ਬਾਅਦ , ਸਹਾਰਾ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ । ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ (28) ਵਾਸੀ ਮਲੋਟ ਵਜੋਂ ਹੋਈ । ਮ੍ਰਿਤਕ ਦੇ ਪਰਿਵਾਰਿਕ ਮੈਂਬਰ ਵੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚ ਗਏ ਸਨ । ਜੱਜ ਦੀ ਰੀਡਰ ਮਹਿਲਾ ਕਰਮਚਾਰੀ ਦਾ ਫ਼ੋਨ ਚੋਰੀ ਬਠਿੰਡਾ , 22 ਸਤੰਬਰ ( ਵੀਰਪਾਲ ਸਿੰਘ )- ਕੋਰਟ ਵਿਚ ਰੀਡਰ ਮਹਿਲਾ ਕਰਮਚਾਰੀ ਦਾ ਮੋਬਾਈਲ ਫੋਨ ਚੋਰੀ ਹੋਣ ਦੀ ਖ਼ਬਰ ਹੈ । ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗਦੀਪ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਕੋਰਟ ਵਿਚ ਰੀਡਰ ਮਹਿਲਾ ਕਰਮਚਾਰੀ ਜਸਵਿੰਦਰ ਕੌਰ ਵਲੋਂ ਥਾਣਾ ਸਿਵਲ ਲਾਇਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ 17 ਸਤੰਬਰ 2026 ਨੂੰ ਕੋਈ ਅਣਪਛਾਤਾ ਵਿਅਕਤੀ ਕੋਰਟ ਕੰਪਲੈਕਸ ਵਿਚੋਂ ਮੇਰਾ ਮੋਬਾਈਲ ਫ਼ੋਨ ਕੀਮਤ 15000, ਚੋਰੀ ਕਰਕੇ ਲੈ ਗਿਆ । ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਇਨ ਵਿਖੇ ਨਾਮਾਲੂਮ ਵਿਅਕਤੀ ’ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ । 140 ਨਸ਼ੀਲੇ ਕੈਪਸੂਲਾਂ ਸਮੇਤ ਤਿੰਨ ਕਾਬੂ ਬਠਿੰਡਾ , 22 ਸਤੰਬਰ ( ਵੀਰਪਾਲ ਸਿੰਘ )- ਬਠਿੰਡਾ ਪੁਲਿਸ ਵਲੋਂ ਵੱਖ - ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ 140 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ ਹੈ । ਪਹਿਲੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰੋਬਿਨਪ੍ਰੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਥਾਣਾ ਕੋਤਵਾਲੀ ਪੁਲਿਸ ਵਲੋਂ ਸੰਤਪੁਰਾ ਰੋਡ ਬਠਿੰਡਾ ਪਾਸੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ , ਜਿਨ੍ਹਾਂ ਪਾਸੋਂ ਤਲਾਸ਼ੀ ਦੌਰਾਨ 75 ਨਸ਼ੀਲੇ ਕੈਪਸੂਲ ਪ੍ਰੈਗਾਬਲਿਨ ਬਰਾਮਦ ਕਰ ਲਏ ਗਏ । ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਹੈਪੀ ਵਾਸੀ ਆਤਮਾ ਇਨਕਲੇਵ ਬਠਿੰਡਾ ਵਜੋਂ ਹੋਈ ਹੈ । ਜਿਸ ’ ਤੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰਨ ਤੋਂ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ । ਦੂਸਰੇ ਮਾਮਲੇ ਵਿਚ ਪੁਲਿਸ ਅਧਿਕਾਰੀ ਸੁਖਦਰਸ਼ਨ ਸਿੰਘ ਵਲੋਂ ਜਾਂਚ ਉਪਰੰਤ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਥਾਣਾ ਸਿਵਲ ਲਾਇਨ ਪੁਲਿਸ ਪਾਰਟੀ ਵਲੋਂ ਨਵੀਨ ਕੁਮਾਰ , ਗਣੇਸ਼ਾ ਬਸਤੀ ਬਠਿੰਡਾ ਅਤੇ ਸ਼ਾਮ ਕੁਮਾਰ ਵਾਸੀ ਘਨੱਈਆ ਨਗਰ ਬਠਿੰਡਾ ਨੂੰ ਪੁੱਡਾ ਮਾਰਕੀਟ ਬਠਿੰਡਾ ਪਾਸੋਂ 65 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ , ਜਿਸ ਨੂੰ ਥਾਣਾ ਸਿਵਲ ਲਾਇਨ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕੀਤੇ ਜਾਣ ਤੋਂ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ ।
ਪਿਛਲੀ ਖ਼ਬਰ ਔਰਤ ਨੇ ਨਹਿਰ ’ਚ ਮਾਰੀ ਛਾਲ ਅਗਲੀ ਖ਼ਬਰ ਆਂਗਣਵਾੜੀ ਕੇਂਦਰਾਂ ’ਚ ਭੇਜਿਆ ਜਾਣ ਵਾਲਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਰਾਹੀਂ ਦੇਣ ਦਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।