28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਮਾਜ ਸੇਵੀ ਅਨਿਲ ਕੁਮਾਰ ਯਾਦਵ ਦੀ ਯਾਦ ’ਚ ਖ਼ੂਨਦਾਨ ਕੈਂਪ ਲਗਾਇਆ

ਰਾਮਾਂ ਮੰਡੀ, 27 ਸਤੰਬਰ (ਤਰਸੇਮ ਸਿੰਗਲਾ)- ਸਥਾਨਕ ਪੱਤਰਕਾਰ ਰੋਮੀ ਯਾਦਵ ਦੇ ਤਾਊ ਅਤੇ ਸਮਾਜਸੇਵੀ ਅਨਿਲ ਕੁਮਾਰ ਯਾਦਵ (ਚੇਤ ਰਾਮ) ਦੀ ਯਾਦ ਵਿਚ ਹੈਲਪ ਲਾਈਨ ਵੈੱਲਫੇਅਰ ਸੋਸਾਇਟੀ ਰਾਮਾਂ ਮੰਡੀ ਵਲੋਂ ਯਾਦਵ ਪਰਿਵਾਰ ਦੇ ਸਹਿਯੋਗ ਨਾਲ ਅੱਜ ਸ਼ਾਂਤੀ ਹਾਲ, ਰਾਮਾਂ ਵਿਖੇ ਲਗਾਏ ਗਏ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ 5 6 ਯੂਨਿਟ ਖੂਨ ਇਕੱਤਰ ਹੋਇਆ। ਖੂਨ ਇਕੱਤਰ ਕਰਨ ਲਈ ਵਾਦੀ ਹਸਪਤਾਲ, ਬਠਿੰਡਾ ਦੀ ਟੀਮ ਪਹੁੰਚੀ ।

56 ਯੂਨਿਟ ਖੂਨ ਇਕੱਤਰ 28-09-2026
ਰਾਮਾਂ ਮੰਡੀ, 27 ਸਤੰਬਰ (ਤਰਸੇਮ ਸਿੰਗਲਾ)- ਸਥਾਨਕ ਪੱਤਰਕਾਰ ਰੋਮੀ ਯਾਦਵ ਦੇ ਤਾਊ ਅਤੇ ਸਮਾਜਸੇਵੀ ਅਨਿਲ ਕੁਮਾਰ ਯਾਦਵ (ਚੇਤ ਰਾਮ) ਦੀ ਯਾਦ ਵਿਚ ਹੈਲਪ ਲਾਈਨ ਵੈੱਲਫੇਅਰ ਸੋਸਾਇਟੀ ਰਾਮਾਂ ਮੰਡੀ ਵਲੋਂ ਯਾਦਵ ਪਰਿਵਾਰ ਦੇ ਸਹਿਯੋਗ ਨਾਲ ਅੱਜ ਸ਼ਾਂਤੀ ਹਾਲ, ਰਾਮਾਂ ਵਿਖੇ ਲਗਾਏ ਗਏ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ 5 6 ਯੂਨਿਟ ਖੂਨ ਇਕੱਤਰ ਹੋਇਆ। ਖੂਨ ਇਕੱਤਰ ਕਰਨ ਲਈ ਵਾਦੀ ਹਸਪਤਾਲ, ਬਠਿੰਡਾ ਦੀ ਟੀਮ ਪਹੁੰਚੀ । ਖ਼ੂਨਦਾਨ ਕਰਨ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਦਾਨ ਹੈ ਅਤੇ ਕਿਸੇ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਦਿੱਤਾ ਗਿਆ ਖੂਨ ਉਸ ਦੀ ਜ਼ਿੰਦਗੀ ਬਚਾਉਣ ਵਿਚ ਸਹਾਇਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਨਿਲ ਕੁਮਾਰ ਯਾਦਵ ਦੀਆਂ ਸਮਾਜਸੇਵੀ ਸੇਵਾਵਾਂ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਵੱਸਦੀਆਂ ਰਹਿਣਗੀਆਂ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਅਸ਼ੋਕ ਜੱਜਲ, ਵਿੱਕੀ ਕਾਲੜਾ, ਸ਼ੰਮੀ ਬਾਖਤੂ, ਕਾਲਾ ਬੰਗੀ, ਸ਼ੈਲ ਬਾਂਸਲ, ਪਿੰਕਾ ਭਾਗੀਵਾਂਦਰ, ਰਾਹੁਲ ਭਾਗੀਵਾਂਦਰ, ਭੈਰੋ ਦੱਤ ਬਾਂਸਲ, ਪਰਵੀਨ ਸਿੰਗਲਾ, ਵਿਜੇ ਗੋਇਲ ਤੋਂ ਇਲਾਵਾ ਰਵੀਪ੍ਰੀਤ ਸਿੰਘ ਸਿੱਧੂ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਸੀਨੀਅਰ ਹਲਕਾ ਕਾਂਗਰਸੀ ਆਗੂ, ਸੁਖਵਿੰਦਰ ਸਿੰਘ ਗੁਣੀ ਗਾਟਵਾਲੀ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਮੁਹਤਬਰ ਹਾਜ਼ਰ ਸਨ। ਅੰਤ ਵਿਚ ਯਾਦਵ ਪਰਿਵਾਰ ਦੇ ਯੋਗੇਸ਼ ਯਾਦਵ, ਦੇਵ ਰਾਜ ਯਾਦਵ, ਰਾਜ ਯਾਦਵ ਅਤੇ ਰੋਮੀ ਯਾਦਵ ਨੇ ਕੈਂਪ ਵਿਚ ਪਹੁੰਚੇ ਸਮੂਹ ਮਹਿਮਾਨਾਂ, ਖ਼ੂਨਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮਾਲਵਾ ਵੈੱਲਫੇਅਰ ਕਲੱਬ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ‘ ਨਮਾਮਿ ਭਾਰਤਮ’ ਤਹਿਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਸ਼ਾਨਦਾਰ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।