02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਵਿਖੇ ਗਊ ਵੰਸ਼ ਦਾ ਟੀਕਾਕਰਨ

ਰਾਮਾਂ ਮੰਡੀ, 1 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਵਿਖੇ ਰਹਿ ਰਹੇ ਸਮੂਹ ਗਊ ਵੰਸ਼ ਨੂੰ ਲੰਪੀ ਸਕਿਨ ਦੀ ਬਿਮਾਰੀ ਤੋਂ ਬਚਾਉਣ ਲਈ ਅੱਜ ਵੈਕਸੀਨ ਲਗਾ ਕੇ ਟੀਕਾਕਰਨ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਗਊ ਵੰਸ਼ ਨੂੰ ਲੰਪੀ ਸਕਿਨ ਵਰਗੀ ਬਿਮਾਰੀ ਤੋਂ ਸੁਰੱਖਿਅਤ ਰੱਖਦਿਆਂ ਉਨ੍ਹਾਂ ਦੀ ਸਿਹਤ ਦੀ ਸੰਭਾਲ ਕਰਨਾ ਹੈ।

ਸੰਸਥਾ ਦੇ ਲੋਗੋ ਦੀ ਤਸਵੀਰ। 02-10-2026
ਰਾਮਾਂ ਮੰਡੀ, 1 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਵਿਖੇ ਰਹਿ ਰਹੇ ਸਮੂਹ ਗਊ ਵੰਸ਼ ਨੂੰ ਲੰਪੀ ਸਕਿਨ ਦੀ ਬਿਮਾਰੀ ਤੋਂ ਬਚਾਉਣ ਲਈ ਅੱਜ ਵੈਕਸੀਨ ਲਗਾ ਕੇ ਟੀਕਾਕਰਨ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਗਊ ਵੰਸ਼ ਨੂੰ ਲੰਪੀ ਸਕਿਨ ਵਰਗੀ ਬਿਮਾਰੀ ਤੋਂ ਸੁਰੱਖਿਅਤ ਰੱਖਦਿਆਂ ਉਨ੍ਹਾਂ ਦੀ ਸਿਹਤ ਦੀ ਸੰਭਾਲ ਕਰਨਾ ਹੈ। ਇਸ ਮੌਕੇ ਸਰਕਾਰੀ ਪਸ਼ੂ ਹਸਪਤਾਲ ਰਾਮਾਂ ਮੰਡੀ ਦੀ ਟੀਮ ਵਲੋਂ ਸੰਸਥਾਨ ਵਿਖੇ ਪਹੁੰਚ ਕੇ ਗਊ ਵੰਸ਼ ਦਾ ਟੀਕਾਕਰਨ ਕੀਤਾ ਗਿਆ। ਸੰਸਥਾ ਦੇ ਪ੍ਰਬੰਧਕਾਂ ਨੇ ਸਰਕਾਰੀ ਪਸ਼ੂ ਹਸਪਤਾਲ ਰਾਮਾਂ ਮੰਡੀ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਸ਼ੂਆਂ ਦੀ ਸਿਹਤ ਸੁਰੱਖਿਆ ਲਈ ਸਮੇਂ ਸਿਰ ਕੀਤਾ ਗਿਆ ਟੀਕਾਕਰਨ ਬਹੁਤ ਮਹੱਤਵਪੂਰਨ ਹੈ। ਸੰਸਥਾ ਵਲੋਂ ਸਰਕਾਰੀ ਪਸ਼ੂ ਹਸਪਤਾਲ ਦੀ ਟੀਮ ਦਾ ਇਸ ਨੇਕ ਕਾਰਜ ਵਿਚ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਕੁਸ਼ਲ ਦਲਾਲ ਨੇ ਏਸ਼ੀਆਈ ਖੇਡਾਂ ’ਚ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਖਿਡਾਰਨਾਂ ਨੇ ਗਤਕਾ ਮੁਕਾਬਲਿਆਂ ’ਚੋਂ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।