04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕੋਟਸ਼ਮੀਰ ’ਚ ਆਮ ਆਦਮੀ ਪਾਰਟੀ ਵਲੋਂ ਮੁਨਾਫ਼ੇ ਮਾਨ ਦੇ ਨਾਅਰੇ ਤਹਿਤ ਡੋਰ-ਟੂ-ਡੋਰ ਪ੍ਰਚਾਰ

ਕੋਟਫੱਤਾ, 3 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਦਿਹਾਤੀ ਹਲਕੇ ਦੀ ਵੱਡੇ ਪਿੰਡ ਕੋਟਸ਼ਮੀਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦੀ ਅਗਵਾਈ ਵਿਚ ਮੁਨਾਫ਼ੇ ਮਾਨ ਦੇ ਨਾਅਰੇ ਤਹਿਤ ਡੋਰ ਟੂ ਡੋਰ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕੀਤਾ ਗਿਆ। ਵੋਟਰਾਂ ਨੂੰ ਸਰਕਾਰ ਦੇ ਕੰਮ ਜਿਵੇਂ ਬਿਜਲੀ ਬਿੱਲ ਜ਼ੀਰੋ, ਮਾਵਾਂ ਧੀਆਂ ਸਤਿਕਾਰ ਯੋਜਨਾ, ਆਮ ਆਦਮੀ ਕਲੀਨਿਕ, ਮੁਫ਼ਤ ਬੱਸ ਯਾਤਰਾ, ਬੱਸਾਂ ਵਿਚ ਮਹਿਲਾਵਾਂ ਦਾ ਮੁਫ਼ਤ ਸਫ਼ਰ ਅਤੇ ਬੁਢਾਪਾ ਪੈਨਸ਼ਨ ਆਦਿ ਬਾਰੇ ਵਿਸਥਾਰ ਪੂਰਵਕ ਦੱਸਿਆ।

ਅਜੀਤ ਡੈਸਕ 04-10-2026
ਕੋਟਫੱਤਾ, 3 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਦਿਹਾਤੀ ਹਲਕੇ ਦੀ ਵੱਡੇ ਪਿੰਡ ਕੋਟਸ਼ਮੀਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦੀ ਅਗਵਾਈ ਵਿਚ ਮੁਨਾਫ਼ੇ ਮਾਨ ਦੇ ਨਾਅਰੇ ਤਹਿਤ ਡੋਰ ਟੂ ਡੋਰ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕੀਤਾ ਗਿਆ। ਵੋਟਰਾਂ ਨੂੰ ਸਰਕਾਰ ਦੇ ਕੰਮ ਜਿਵੇਂ ਬਿਜਲੀ ਬਿੱਲ ਜ਼ੀਰੋ, ਮਾਵਾਂ ਧੀਆਂ ਸਤਿਕਾਰ ਯੋਜਨਾ, ਆਮ ਆਦਮੀ ਕਲੀਨਿਕ, ਮੁਫ਼ਤ ਬੱਸ ਯਾਤਰਾ, ਬੱਸਾਂ ਵਿਚ ਮਹਿਲਾਵਾਂ ਦਾ ਮੁਫ਼ਤ ਸਫ਼ਰ ਅਤੇ ਬੁਢਾਪਾ ਪੈਨਸ਼ਨ ਆਦਿ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਚੇਅਰਮੈਨ ਹਰਦੀਪ ਸਿੰਘ ਸਰਾਂ, ਯੂਥ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਚਹਿਲ, ਬੀਸੀ ਵਿੰਗ ਦੇ ਬਲਾਕ ਪ੍ਰਧਾਨ ਗੋਰਾ ਸਿੰਘ ਕੱਬੇ, ਪਿੰਡ ਪ੍ਰਧਾਨ ਹਰਪ੍ਰੀਤ ਸਿੰਘ ਰਤੜਾ, ਵਾਰਡ ਪ੍ਰਧਾਨ ਸੁਖਰਾਜ ਸਿੰਘ ਪੀਤਾ, ਕੁਲਦੀਪ ਸਿੰਘ ਨੰਦ ਕਾ, ਸੁਖਮੰਦਰ ਸਿੰਘ ਬੁੱਟਰ, ਸਾਬਕਾ ਪੰਚ ਮੱਖਣ ਸਿੰਘ ਬਾਬੇ ਕਾ, ਸੁਖਜੀਵਨ ਸਿੰਘ ਝੱਬਰ, ਪ੍ਰਗਟ ਸਿੰਘ ਮੀਨੇ ਕਾ, ਵਾਰਡ ਪ੍ਰਧਾਨ ਜੁੰਮਾ ਸਿੰਘ, ਵਾਰਡ ਪ੍ਰਧਾਨ ਜਲੌਰ ਸਿੰਘ ਗੱਗਾ, ਵਾਰਡ ਪ੍ਰਧਾਨ ਸਾਬਕਾ ਕੌਂਸਲਰ ਲਖਵਿੰਦਰ ਸਿੰਘ ਕੇਰੇਵਾਲਾ, ਕਲੱਬ ਪ੍ਰਧਾਨ ਗਗਨਦੀਪ ਸਿੰਘ, ਕਲੱਬ ਪ੍ਰਧਾਨ ਲਵਪ੍ਰੀਤ ਸਿੰਘ, ਗੁਰਤੇਜ ਸਿੰਘ, ਬਲਜੀਤ ਸਿੰਘ ਝੱਬਰ, ਜਗਦੇਵ ਸਿੰਘ ਸੁਸਾਇਟੀ ਮੈਂਬਰ, ਬਲਦੇਵ ਸਿੰਘ ਬਿੰਨੇ ਕਾ, ਹੈਪੀ ਮਿਸਤਰੀ, ਜਸ਼ਨਪ੍ਰੀਤ ਸਿੰਘ, ਭਜਨ ਸਿੰਘ, ਗੁਰਮੇਲ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ ਨੰਬਰਦਾਰ, ਚਰਨੀ ਪਾਲ ਸਿੰਘ ਅਤੇ ਨੋਨਾ ਕਲਾਸ ਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਕਲਾ ਦੇ ਖੇਤਰ ’ਚ ਗੱਡੇ ਝੰਡੇ ਅਗਲੀ ਖ਼ਬਰ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਅੰਤਰਰਾਸ਼ਟਰੀ ਕਾਨਫ਼ਰੰਸ ਲੰਡਨ ਵਿਖੇ ਖੋਜ-ਪੱਤਰ ਪੇਸ਼ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।