14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬੀ. ਆਰ. ਸੀ. ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਗੱਡੇ ਜਿੱਤ ਦੇ ਝੰਡੇ

ਭਗਤਾ ਭਾਈਕਾ, 13 ਅਕਤੂਬਰ (ਸੁਖਪਾਲ ਸਿੰਘ ਸੋਨੀ)-ਬੀ. ਆਰ.

ਬੀ. ਆਰ. ਸੀ. ਕਾਨਵੈਂਟ ਸਕੂਲ, ਸਮਾਧ ਭਾਈ ਦੇ ਪੁਜੀਸ਼ਨਾਂ ਲੈਣ ਖਿਡਾਰੀਆਂ ਨਾਲ ਪ੍ਰਬੰਧਕੀ ਟੀਮ ਅਤੇ ਸਟਾਫ਼। ਤਸਵੀਰ: ਸੁਖਪਾਲ ਸਿੰਘ ਸੋਨੀ 14-10-2026
ਭਗਤਾ ਭਾਈਕਾ, 13 ਅਕਤੂਬਰ (ਸੁਖਪਾਲ ਸਿੰਘ ਸੋਨੀ)-ਬੀ. ਆਰ. ਸੀ. ਕਾਨਵੈਂਟ ਸਕੂਲ, ਸਮਾਧ ਭਾਈ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸਕੂਲ, ਮਾਪਿਆਂ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਗੋਧੇਵਾਲਾ ਇਨਡੋਰ ਸਟੇਡੀਅਮ, ਮੋਗਾ ਵਿਖੇ ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ਵਿਚ ਸਕੂਲ ਦੇ ਪਹਿਲਵਾਨਾਂ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਇਨ੍ਹਾਂ ਮੁਕਾਬਲਿਆਂ ਵਿਚ ਤਰਨਪ੍ਰੀਤ ਸਿੰਘ ਨੇ ਅੰਡਰ-21 ਗ੍ਰੀਕੋ-ਰੋਮਨ ਕੁਸ਼ਤੀ ਵਿਚ ਪਹਿਲਾ ਸਥਾਨ, ਚਰਨਪ੍ਰੀਤ ਸਿੰਘ ਕਲੇਰ ਨੇ ਅੰਡਰ-17 ਗ੍ਰੀਕੋ-ਰੋਮਨ ਕੁਸ਼ਤੀ ਵਿਚ ਪਹਿਲਾ ਸਥਾਨ ਅਤੇ ਗੁਰਵੀਨ ਕੌਰ ਨੇ ਅੰਡਰ-17 ਫਰੀ ਸਟਾਈਲ ਕੁਸ਼ਤੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਰਮਨਵੀਰ ਕੌਰ ਨੇ ਅੰਡਰ-14 ਫ੍ਰੀ ਸਟਾਈਲ ਕੁਸ਼ਤੀ ਵਿਚ ਪਹਿਲਾ ਸਥਾਨ ਅਤੇ ਸੁਖਪ੍ਰੀਤ ਕੌਰ ਨੇ ਅੰਡਰ-17 ਫਰੀ ਸਟਾਈਲ ਕੁਸ਼ਤੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਵਾਧਾ ਕੀਤਾ। ਗੁਰਫਤਿਹਵੀਰ ਸਿੰਘ ਨੇ ਅੰਡਰ-11 ਫਰੀ ਸਟਾਈਲ ਕੁਸ਼ਤੀ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲਿਆਂ ਵਿਚ ਵੀ ਬੀ.ਆਰ.ਸੀ. ਕਾਨਵੈਂਟ ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਅਤੇ ਅੰਡਰ-21 ਵਰਗਾਂ ਦੀਆਂ ਦੋਵੇਂ ਟੀਮਾਂ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਖੇਡ ਪ੍ਰਾਪਤੀਆਂ ਵਿਚ ਇਕ ਹੋਰ ਮਾਣਮੱਤਾ ਅਧਿਆਇ ਜੋੜਿਆ। ਖਿਡਾਰੀਆਂ ਦੀਆਂ ਪ੍ਰਾਪਤੀਆਂ ’ਤੇ ਸਕੂਲ ਦੇ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਅਤੇ ਪ੍ਰਿੰਸੀਪਲ ਕਿਰਨਾ ਰਾਣੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਸਾਹਿਬਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕੋਚ ਗੁਰਸੇਵਕ ਸਿੰਘ, ਗੁਰਜੀਤ ਸਿੰਘ, ਜਸਦੀਪ ਸਿੰਘ ਅਤੇ ਮਹਾਂਵੀਰ ਨੂੰ ਵੀ ਬਹੁਤ-ਬਹੁਤ ਵਧਾਈ ਦਿੱਤੀ।
ਪਿਛਲੀ ਖ਼ਬਰ ਆਪ ਸਰਕਾਰ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਸੂਬੇ ’ਚ ਗੁੰਡਾ ਰਾਜ ਸਥਾਪਤ ਕੀਤਾ: ਪ੍ਰੋ. ਰੂਬੀ ਅਗਲੀ ਖ਼ਬਰ ਪੀ.ਐਮ. ਸ੍ਰੀ ਸਕੂਲ (ਲੜਕੀਆਂ) ਕੋਠਾ ਗੁਰੂ ਦੀ ਰਜਨੀ ਨੇ ਪਹਿਲਾ ਸਥਾਨ ਮੱਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।