27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭੁੱਚੋ ਮੰਡੀ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਉਤਸ਼ਾਹ ਨਾਲ ਮਨਾਇਆ

ਭੁੱਚੋ ਮੰਡੀ, 26 ਅਕਤੂਬਰ (ਬਿੱਕਰ ਸਿੰਘ ਸਿੱਧੂ) : ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਕਮੇਟੀ ਭੁੱਚੋ ਮੰਡੀ ਵਲੋਂ ਚੇਅਰਮੈਨ ਲੱਕੀ ਕੁਮਾਰ ਸਾਬਕਾ ਕੌਂਸਲਰ, ਪ੍ਰਧਾਨ ਜਗਰਾਜ ਸਿੰਘ, ਸਕੱਤਰ ਸੁਨੀਲ ਕੁਮਾਰ ਤੇ ਖ਼ਜ਼ਾਨਚੀ ਅਨਿਲ ਕੁਮਾਰ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਵਾਰਡ ਨੰਬਰ 5 ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 27-10-2026
ਭੁੱਚੋ ਮੰਡੀ, 26 ਅਕਤੂਬਰ (ਬਿੱਕਰ ਸਿੰਘ ਸਿੱਧੂ) : ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਕਮੇਟੀ ਭੁੱਚੋ ਮੰਡੀ ਵਲੋਂ ਚੇਅਰਮੈਨ ਲੱਕੀ ਕੁਮਾਰ ਸਾਬਕਾ ਕੌਂਸਲਰ, ਪ੍ਰਧਾਨ ਜਗਰਾਜ ਸਿੰਘ, ਸਕੱਤਰ ਸੁਨੀਲ ਕੁਮਾਰ ਤੇ ਖ਼ਜ਼ਾਨਚੀ ਅਨਿਲ ਕੁਮਾਰ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਵਾਰਡ ਨੰਬਰ 5 ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਜਨ-ਕੀਰਤਨ ਰਾਹੀਂ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉਪਰੰਤ ਇਲਾਕੇ ’ਚ ਸੁੱਖ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਤੇ ਸਮੂਹ ਲੋਕਾਈ ਦੀ ਚੜ੍ਹਦੀ ਕਲਾ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ। ਧਾਰਮਿਕ ਰਸਮਾਂ ਦੀ ਸਮਾਪਤੀ ਉਪਰੰਤ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂਆਂ ਲਈ ਭੰਡਾਰਾ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਪ੍ਰਸ਼ਾਦਾ ਛਕਿਆ। ਇਸ ਮੌਕੇ ਮਨੋਜ ਕੁਮਾਰ, ਆਜ਼ਾਦ ਕੁਮਾਰ, ਰਾਜ ਕੁਮਾਰ, ਮੋਜੀ, ਵੰਸ਼, ਸੁਮਿਤ ਸਮੇਤ ਹੋਰ ਸ਼ਰਧਾਲੂਆਂ ਤੇ ਇਲਾਕਾ ਨਿਵਾਸੀਆਂ ਨੇ ਸਮਾਗਮ ਦੇ ਪ੍ਰਬੰਧਾਂ ਵਿਚ ਵਿਸ਼ੇਸ਼ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਖਿਡਾਰੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਮਲੂਕਾ ਵਿਖੇ ਖੇਡ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।