ਕੈਂਟਰ ਤੇ ਟਰਾਲੇ ਦੀ ਟੱਕਰ ਕਾਰਨ ਡਰਾਈਵਰ ਗੰਭੀਰ ਜ਼ਖਮੀ
ਬਠਿੰਡਾ , 29 ਅਕਤੂਬਰ ( ਅਵਤਾਰ ਸਿੰਘ ਕੈਂਥ )- ਬਠਿੰਡਾ ਬਰਨਾਲਾ ਰੋਡ ’ ਤੇ ਚੇਤਕ ਪਾਰਕ ਨੇੜੇ ਰਾਤ ਦੇ ਸਮੇਂ ਇਕ ਕੈਂਟਰ ਖ਼ਰਾਬ ਖੜ੍ਹੇ ਟਰਾਲੇ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ । ਟਰਾਲੇ ਵਾਲੇ ਨੇ ਕੋਈ ਕੰਮ ਕਰਨ ਵਾਲੇ ਸੰਕੇਤਕ ਲਾਈਟਾਂ ਨਹੀਂ ਜਗਾਈਆਂ ਸਨ , ਜਿਸ ਕਾਰਨ ਇਹ ਹਾਦਸਾ ਵਾਪਰਿਆ ।
ਅਜੀਤ ਡੈਸਕ
30-10-2026