02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਖੇਤੀ ਹਾਦਸਾ ਪੀੜਤ ਕਿਸਾਨਾਂ ਲਈ ਮੁਆਵਜ਼ੇ ਬਿਨ੍ਹਾਂ ਪੋਸਟਮਾਰਟਮ ਰਿਪੋਰਟ ਤੋਂ ਦਿੱਤੇ ਜਾਣ- ਕਿਸਾਨ ਆਗੂ

ਨਥਾਣਾ , 1 ਨਵੰਬਰ ( ਗੁਰਦਰਸ਼ਨ ਲੁੱਧੜ )- ਵੱਖ - ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਹਾਦਸਿਆਂ ਦੀ ਭੇਟ ਚੜੇ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਰਾਸ਼ੀ ਤਿੰਨ ਲੱਖ ਤੋਂ ਵਧਾ ਕੇ 30 ਲੱਖ ਰੁਪਏ ਕਰਨੀ ਚਾਹੀਦੀ ਹੈ ਅਤੇ ਖੇਤੀ ਹਾਦਸਿਆਂ ‘ ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਮੇਂ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾਏ ਜਾਣ ਦੀ ਰਿਪੋਰਟ ਵਾਲੀ ਸ਼ਰਤ ਖ਼ਤਮ ਕਰਨੀ ਚਾਹੀਦੀ ਹੈ । ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਬਲਾਕ ਨਥਾਣਾ ਦੇ ਕੋਠੇ ਗੋਬਿੰਦ ਨਗਰ ( ਕਲਿਆਣ ਵਾਲੇ ਕੋਠੇ ) ਵਿਖੇ ਨੌਜਵਾਨ ਕਿਸਾਨ ਜਲਵਿੰਦਰ ਸਿੰਘ ਨੂੰ ਉਸ ਦੇ ਆਪਣੇ ਬਿਜਲੀ ਟਿਊਬਵੈੱਲ ‘ ਤੇ ਅਜਿਹਾ ਕਰੰਟ ਲੱਗਿਆ ਕਿ ਉਸ ਦੀ ਜਾਨ ਚਲੀ ਗਈ ।

ਅਜੀਤ ਡੈਸਕ 02-11-2026
ਨਥਾਣਾ , 1 ਨਵੰਬਰ ( ਗੁਰਦਰਸ਼ਨ ਲੁੱਧੜ )- ਵੱਖ - ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਹਾਦਸਿਆਂ ਦੀ ਭੇਟ ਚੜੇ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਰਾਸ਼ੀ ਤਿੰਨ ਲੱਖ ਤੋਂ ਵਧਾ ਕੇ 30 ਲੱਖ ਰੁਪਏ ਕਰਨੀ ਚਾਹੀਦੀ ਹੈ ਅਤੇ ਖੇਤੀ ਹਾਦਸਿਆਂ ‘ ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਮੇਂ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾਏ ਜਾਣ ਦੀ ਰਿਪੋਰਟ ਵਾਲੀ ਸ਼ਰਤ ਖ਼ਤਮ ਕਰਨੀ ਚਾਹੀਦੀ ਹੈ । ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਬਲਾਕ ਨਥਾਣਾ ਦੇ ਕੋਠੇ ਗੋਬਿੰਦ ਨਗਰ ( ਕਲਿਆਣ ਵਾਲੇ ਕੋਠੇ ) ਵਿਖੇ ਨੌਜਵਾਨ ਕਿਸਾਨ ਜਲਵਿੰਦਰ ਸਿੰਘ ਨੂੰ ਉਸ ਦੇ ਆਪਣੇ ਬਿਜਲੀ ਟਿਊਬਵੈੱਲ ‘ ਤੇ ਅਜਿਹਾ ਕਰੰਟ ਲੱਗਿਆ ਕਿ ਉਸ ਦੀ ਜਾਨ ਚਲੀ ਗਈ । ਉਕਤ ਨੌਜਵਾਨ ਕਿਸਾਨ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਬਹੁਤ ਥੋੜੀ ਜ਼ਮੀਨ ਹੈ ਪਰ ਸਰਕਾਰ ਵਲੋਂ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾਏ ਜਾਣ ਦੀ ਸ਼ਰਤ ਰੱਖੀ ਹੋਣ ਕਰਕੇ ਉਸ ਦੇ ਪਰਿਵਾਰ ਲਈ ਇਕ ਧੇਲਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ । ਇਸੇ ਤਰ੍ਹਾਂ ਹੀ ਪਿੰਡ ਗਿੱਦੜ ਦਾ ਕਿਸਾਨ ਗੁਰਦੀਪ ਸਿੰਘ ਪੁੱਤਰ ਤਾਰਾ ਸਿੰਘ ਆਪਣੇ ਖੇਤ ਵਾਲੇ ਮਕਾਨ ਨਜ਼ਦੀਕ ਬਿਜਲੀ ਦੀ ਕੁਤਰਾ ਮਸ਼ੀਨ ‘ ਤੇ ਚਾਰਾ ਕੁਤਰ ਰਿਹਾ ਸੀ , ਤਾਂ ਉਸ ਨੂੰ ਕਰੰਟ ਲੱਗਣ ਕਾਰਨ ਉਸ ਦੀ ਵੀ ਤੁਰੰਤ ਮੌਤ ਹੋ ਗਈ ਪਰ ਉਕਤ ਕਿਸਾਨਾਂ ਦੇ ਪਰਿਵਾਰ ਲਈ ਵੀ ਪੋਸਟਮਾਰਟਮ ਦੀ ਰਿਪੋਰਟ ਵਾਲੀ ਸ਼ਰਤ ਪੂਰੀ ਨਾ ਹੋਣ ਕਰਕੇ ਕੋਈ ਮੁਆਵਜ਼ਾ ਨਹੀਂ ਮਿਲ ਸਕਿਆ । ਪੰਜਾਬ ਸਰਕਾਰ ਦੀ ਮੰਡੀ ਬੋਰਡ ਰਾਹੀਂ ਰੱਖੀ ਅਜਿਹੀ ਸ਼ਰਤ ਕਾਰਨ ਕਿਸਾਨਾਂ ਵਿਚ ਸਖ਼ਤ ਰੋਸ ਹੈ । ਭਾਰਤੀ ਕਿਸਾਨ ਯੂਨੀਅਨ ( ਲੱਖੋਵਾਲ - ਟਿਕੈਤ ) ਦੇ ਸਕੱਤਰ ਜਨਰਲ ਸਰੂਪ ਸਿੰਘ ਰਾਮਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਪੀੜਤ ਪਰਿਵਾਰਾਂ ਨੂੰ ਤਰਸ ਦੇ ਅਧਾਰ ‘ ਤੇ ਬਿਨ੍ਹਾਂ ਕਿਸੇ ਪੋਸਟ - ਮਾਰਟਮ ਦੀ ਰਿਪੋਰਟ ਤੋਂ ਤੁਰੰਤ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ । ਭਾਰਤੀ ਕਿਸਾਨ ਯੂਨੀਅਨ ( ਸਿੱਧੂਪੁਰ ) ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਕਿਸਾਨ ਪਰਿਵਾਰ ਨਾਲ ਅਜਿਹਾ ਹਾਦਸਾ ਅਚਾਨਕ ਵਾਪਰਦਾ ਹੈ ਤਾਂ ਉਸ ਪਰਿਵਾਰ ਦੇ ਪੋਸਟਮਾਰਟਮ ਕਰਵਾਉਣ ਵਾਲੇ ਹਾਲਾਤ ਹੀ ਨਹੀਂ ਹੁੰਦੇ । ਜਿਸ ਕਰਕੇ ਪੰਜਾਬ ਸਰਕਾਰ ਨੂੰ ਇਹ ਸ਼ਰਤ ਤੁਰੰਤ ਖ਼ਤਮ ਕਰਕੇ ਬਿਨ੍ਹਾਂ ਪੋਸਟਮਾਰਟਮ ਰਿਪੋਰਟ ਦੇ ਖੇਤੀ ਹਾਦਸਿਆਂ ਦੀ ਭੇਟ ਚੜ੍ਹਨ ਵਾਲੇ ਕਿਸਾਨ ਪਰਿਵਾਰਾਂ ਲਈ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ ।
ਪਿਛਲੀ ਖ਼ਬਰ ਸੰਗਤ ਕਲਾਂ ਤੋਂ ਗੁਰਥੜੀ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਆਪ ਸਰਕਾਰ ਤੋਂ ਨਿਰਾਸ਼ ਹੋ ਕੇ ਲੋਕ ਅਕਾਲੀ ਦਲ ਨਾਲ ਜੁੜਨ ਲੱਗੇ- ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।