08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਸਵਤੀ ਜੀਨੀਅਸ ਸਕੂਲ ਜੈਤੋ ਨੇ ਦੀਵਾਲੀ ਉਤਸ਼ਾਹ ਨਾਲ ਮਨਾਈ ਨਵੀਂ ਬਣੀ ਇਮਾਰਤ ਅਤੇ ਲਿਫ਼ਟ ਦਾ ਕੀਤਾ ਉਦਘਾਟਨ

ਜੈਤੋ, 7 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਰਸਵਤੀ ਜੀਨੀਅਸ ਸਕੂਲ ਜੈਤੋ ਵਿਖੇ ਦੀਵਾਲੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਈ ਗਈ। ਇਸ ਮੌਕੇ ਨਵੀਂ ਬਣੀ ਇਮਾਰਤ ਅਤੇ ਲਿਫ਼ਟ ਦਾ ਉਦਘਾਟਨ ਵੀ ਕੀਤਾ ਗਿਆ।

ਅਜੀਤ ਡੈਸਕ 08-11-2026
ਜੈਤੋ, 7 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਰਸਵਤੀ ਜੀਨੀਅਸ ਸਕੂਲ ਜੈਤੋ ਵਿਖੇ ਦੀਵਾਲੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਈ ਗਈ। ਇਸ ਮੌਕੇ ਨਵੀਂ ਬਣੀ ਇਮਾਰਤ ਅਤੇ ਲਿਫ਼ਟ ਦਾ ਉਦਘਾਟਨ ਵੀ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਬੰਧਨ ਕਮੇਟੀ ਦੇ ਸਰਪ੍ਰਸਤ ਪਵਨ ਕੁਮਾਰ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਉਪ ਪ੍ਰਧਾਨ ਰਮੇਸ਼ ਵਰਮਾ, ਮੈਨੇਜਰ ਦਿਨੇਸ਼ ਗੋਇਲ, ਖ਼ਜ਼ਾਨਚੀ ਅਨਿਲ ਬਾਂਸਲ, ਸਾਲਸੀ ਬੋਰਡ ਦੇ ਚੇਅਰਮੈਨ ਪੁਰਸ਼ੋਤਮ ਸਿੰਗਲਾ, ਸੰਯੁਕਤ ਸਕੱਤਰ ਪੰਕਜ ਸਿੰਗਲਾ, ਮੈਂਬਰ ਸਾਹਿਲ ਮਿੱਤਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਦੇਵੀ ਲਕਸ਼ਮੀ ਦੀ ਪੂਜਾ, ਦੀਵੇ ਜਗਾਉਣ ਅਤੇ ਨਵੀਂ ਬਣੀ ਇਮਾਰਤ ਅਤੇ ਲਿਫ਼ਟ ਦਾ ਉਦਘਾਟਨ ਕਰਨ ਨਾਲ ਹੋਈ। ਸਕੂਲ ਪਿ੍ੰਸੀਪਲ ਗਗਨਦੀਪ ਕੌਰ ਬਰਾੜ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਕੀਤਾ। ਉਨ੍ਹਾਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਵੀਂ ਬਣੀ ਇਮਾਰਤ ਅਤੇ ਲਿਫਟ ਲਈ ਵਧਾਈ ਦਿੱਤੀ। ਸਕੂਲ ਪ੍ਰਬੰਧਨ ਕਮੇਟੀ ਦੇ ਸਰਪ੍ਰਸਤ ਪਵਨ ਕੁਮਾਰ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਉਪ ਪ੍ਰਧਾਨ ਰਮੇਸ਼ ਵਰਮਾ ਅਤੇ ਮੈਨੇਜਰ ਦਿਨੇਸ਼ ਗੋਇਲ ਨੇ ਵੀ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਉਪਰੰਤ ਵਿਦਿਆਰਥੀਆਂ ਨੇ ਸਵਾਗਤੀ ਗੀਤ, ਬੰਸਰੀ ਵਜਾਉਣ, ਦੁਰਗਾ ਸਟੂਤੀ, ਭਜਨ, ਨਾਚ, ਰੈਪ ਪੇਸ਼ਕਾਰੀ ਅਤੇ ਰਾਮਾਇਣ ਨਾਟਕ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਰਚਨਾਤਮਕਤਾ ਨਾਲ ਹਿੱਸਾ ਲਿਆ। ਮੁਕਾਬਲਿਆਂ ਦੇ ਜੇਤੂ ਇਸ ਪ੍ਰਕਾਰ ਕਲਾਸ ਪਹਿਲੀ ਦੀ ਅਵਿਕਾ ਨੇ ਦੀਵਾ ਸਜਾਵਟ ਮੁਕਾਬਲੇ ਵਿਚ ਪਹਿਲਾ ਅਤੇ ਜਪਜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਸ਼ਮੀਤ ਨੇ ਰਾਮ-ਸੀਤਾ ਪੋਸਟਰ ਰੰਗ ਮੁਕਾਬਲੇ ਵਿਚ ਪਹਿਲਾ ਅਤੇ ਜਪਨੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸ ਦੂਜੀ ਦੇ ਮੋਮਬੱਤੀ ਸਜਾਵਟ ਮੁਕਾਬਲੇ ਵਿਚ ਅਨਮੋਲਪ੍ਰੀਤ ਨੇ ਪਹਿਲਾ ਅਤੇ ਹਿਆਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਕਮਲ ਕੌਰ ਨੇ ਗਰੀਨ ਦੀਵਾਲੀ ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਅਤੇ ਦੀਪਸ਼ਿਖਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸ ਤੀਜੀ ਦੇ ਕਾਰਡ ਮੇਕਿੰਗ ਮੁਕਾਬਲੇ ਵਿਚ ਧੀਰਯਾ ਨੇ ਪਹਿਲਾ ਅਤੇ ਸਮਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਨਸੀਰਤ ਨੇ ਪਹਿਲਾ ਅਤੇ ਅਵਲੀਨ ਨੇ ਪੱਥਰ ਪੇਂਟਿੰਗ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਚੌਥੀ ਜਮਾਤ ਸਾਕਸ਼ੀ ਅਤੇ ਦਿਲਸ਼ਾਨ ਨੇ ਥਾਲੀ ਸਜਾਵਟ ਮੁਕਾਬਲੇ ਵਿਚ ਪਹਿਲਾ ਅਤੇ ਸੀਰਤ ਅਤੇ ਏਕਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੰਜਵੀਂ ਜਮਾਤ ਗੁਰਵੀਰ ਅਤੇ ਹਰਸ਼ਿਤ ਨੇ ਤੋਰਨ ਬਣਾਉਣ ਦੇ ਮੁਕਾਬਲੇ ਵਿਚ ਪਹਿਲਾ ਅਤੇ ਨੀਤੀਕਾ ਅਤੇ ਸੁਰਕੀਰਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਛੇਵੀਂ ਜਮਾਤ ਅਨਮੋਲ ਅਤੇ ਤਾਜਵੀਰ ਨੇ ਪਹਿਲਾ ਅਤੇ ਰਣਵੀਰ ਅਤੇ ਗੁਰਨੂਰ ਨੇ ਲੜੀਆਂ ਦੇ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਜਮਾਤ ਦੇ ਰਿਹਾਨ ਨੇ ਲੈਂਪ ਆਰਟ ਕਰਾਫਟਿੰਗ ਮੁਕਾਬਲੇ ਵਿਚ ਪਹਿਲਾ ਅਤੇ ਖੁਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ ਦੀ ਹਿਮਾਂਸ਼ੀ ਨੇ ਗੋ ਗਰੀਨ ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਪਹਿਲਾ ਅਤੇ ਪ੍ਰਭਗੁਣਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਨੌਵੀਂ ਜਮਾਤ ਦੇ ਪ੍ਰਗਤੀ ਮਿੱਤਲ ਨੇ ਲੈਂਪ ਆਰਟ ਕਰਾਫਟਿੰਗ ਮੁਕਾਬਲੇ ਵਿਚ ਪਹਿਲਾ ਅਤੇ ਜਸਕੀਰਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਜਮਾਤ ਦੇ ਸੀ.ਵੀ. ਰਮਨ ਹਾਊਸ ਨੇ ਪਹਿਲਾ ਅਤੇ ਨਿਊਟਨ ਹਾਊਸ ਨੇ ਘਰ-ਵਾਰ ਰੰਗੋਲੀ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸਮਾਗਮ ਰਾਹੀਂ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ, ਆਪਸੀ ਪਿਆਰ, ਭਾਈਚਾਰਾ, ਰਚਨਾਤਮਕਤਾ ਅਤੇ ਵਾਤਾਵਰਨ ਸੁਰੱਖਿਆ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਇਕ ਸਾਫ਼, ਹਰੀ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਪੂਰਾ ਸਕੂਲ ਕੈਂਪਸ ਉਤਸ਼ਾਹ, ਖੁਸ਼ੀ ਅਤੇ ਸ਼ਰਧਾ ਨਾਲ ਭਰਿਆ ਹੋਇਆ ਸੀ। ਅੰਤ ਵਿਚ ਸਕੂਲ ਪ੍ਰਬੰਧਨ ਕਮੇਟੀ ਦੇ ਸਾਰੇ ਮੈਂਬਰਾਂ ਅਤੇ ਪਿ੍ੰਸੀਪਲ ਨੇ ਸਾਰਿਆਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਸਬੰਧੀ ਪ੍ਰੇਰਿਆ।
ਪਿਛਲੀ ਖ਼ਬਰ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਡਾਕਟਰੀ ਦੀ ਪੜ੍ਹਾਈ ਕਰਦੇ ਦੋ ਵਿਦਿਆਰਥੀਆਂ ਦੇ ਬੁਲੱਟ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।