28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਰੀਬ ਪਰਿਵਾਰ ਦੀਆਂ ਚਾਰ ਧੀਆਂ ਨੂੰ ਸਰਕਾਰੀ ਨੌਕਰੀ ਮਿਲਣ 'ਤੇ ਵਿਧਾਇਕ ਗਿਆਸਪੁਰਾ ਵਧਾਈ ਦੇਣ ਪਹੁੰਚੇ

ਅਜੀਤ ਡੈਸਕ 26-01-2026
ਮਲੌਦ, 25 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਰੱਬੋਂ ਉੱਚੀ ਵਿਖੇ ਇੱਕੋ ਪਰਿਵਾਰ ਦੀਆਂ ਹਰਬੰਸ ਸਿੰਘ ਦੀਆਂ ਚਾਰ ਧੀਆਂ ਨੂੰ ਸਰਕਾਰੀ ਨੌਕਰੀ ਮਿਲਣ ਦੀ ਖ਼ੁਸ਼ੀ ਵਿਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਧਾਈ ਦੇਣ ਲਈ ਘਰ ਪਹੁੰਚੇ | ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਕਿਰਨਬੀਰ ਕੌਰ ਤੇ ਕੁਲਬੀਰ ਕੌਰ ਪੰਜਾਬ ਪੁਲਿਸ ਵਿਚ ਭਰਤੀ ਹੋਈਆਂ, ਜਸਵੀਰ ਕੌਰ ਤੇ ਰਾਜਵੀਰ ਕੌਰ ਸਿੱਖਿਆ ਦੇ ਖੇਤਰ ਵਿਚ ਬਤੌਰ ਅਧਿਆਪਕ ਨੌਕਰੀ ਜੁਆਇਨ ਕੀਤੀ ਅਤੇ ਪੰਜਵੀਂ ਧੀ ਜੋ ਬੀ.ਐੱਸ.ਸੀ. ਦੀ ਉੱਚ ਵਿੱਦਿਆ ਹਾਸਲ ਕਰ ਰਹੀ ਹੈ | ਵਿਧਾਇਕ ਗਿਆਸਪੁਰਾ ਨੇ ਬਤੌਰ ਅਧਿਆਪਕ ਭਰਤੀ ਹੋਈਆਂ ਦੋਵੇਂ ਲੜਕੀਆਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ ਅਤੇ ਜੋ ਪੰਜਾਬ ਪੁਲਿਸ ਵਿਚ ਲੜਕੀਆਂ ਭਰਤੀ ਹੋਈਆਂ ਹਨ ਉਹ 26 ਜਨਵਰੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਆਪਣੀ ਡਿਊਟੀ ਉੱਪਰ ਤਾਇਨਾਤ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਲੋਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਅਗਲੀ ਖ਼ਬਰ ਪੁਲਿਸ ਦੀ ਮੁਸਤੈਦੀ ਅੱਗੇ ਫਿਲਹਾਲ ਨਹੀਂ ਹਟੇ ਪਤੰਗਬਾਜ਼, ਕਈਆਂ ਨੇ ਰੱਜ ਕੇ ਤੋੜਿਆ ਕਾਨੂੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।