18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੋਮਲਖੇੜੀ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 1 ਨੂੰ

ਅਜੀਤ ਡੈਸਕ 31-01-2026
ਮਲੌਦ, 30 ਜਨਵਰੀ (ਸਹਾਰਨ ਮਾਜਰਾ)-ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪਿੰਡ ਸੋਮਲ ਖੇੜੀ ਵਿਖੇ ਗੁਰਦੁਆਰਾ ਰਵਿਦਾਸ ਜੀ ਮਹਾਰਾਜ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 1 ਫਰਵਰੀ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ | ਪ੍ਰਬੰਧਕ ਮਾ. ਅਤਰ ਸਿੰਘ, ਸਾਬਕਾ ਕੌਂਸਲਰ ਰਾਮ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਅਖੰਡ ਪਾਠ ਆਰੰਭ ਕਰਵਾਏ ਜਾ ਚੁੱਕੇ ਹਨ | ਅੱਜ 31 ਜਨਵਰੀ ਸਨਿਚਰਵਾਰ ਨੂੰ ਵਿਚਕਾਰਲੇ ਦਿਨ ਸੰਤ ਵਿਸਾਖਾ ਸਿੰਘ ਕਲਿਆਣ ਵਾਲੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਧਾਰਮਿਕ ਦੀਵਾਨ ਸਜਾਉਣਗੇ | ਉਨ੍ਹਾਂ ਦੱਸਿਆ ਕਿ ਪਾਠਾਂ ਦੇ ਭੋਗ ਕੱਲ੍ਹ 1 ਫਰਵਰੀ ਦਿਨ ਐਤਵਾਰ ਨੂੰ 10 ਵਜੇ ਪਾਏ ਜਾਣਗੇ | ਉਪਰੰਤ ਸਵੇਰੇ 9 ਤੋਂ 11 ਵਜੇ ਤੱਕ ਬਾਬਾ ਰਾਜਪਾਲ ਸਿੰਘ ਅਮਲੋਹ ਵਾਲੇ ਸੰਗਤਾਂ ਨਾਲ ਕੀਰਤਨ ਦੀਵਾਨਾਂ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ ਖ਼ੁਸ਼ੀਆਂ ਵਿੱਚ ਪਿੰਡ ਸੋਮਲਖੇੜੀ, ਰੋੜੀਆਂ ਅਤੇ ਸ਼ਹਿਰ ਮਲੌਦ ਦੀ ਪ੍ਰਕਰਮਾ ਕਰਦਿਆਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਸਨ | ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ | ਉਨ੍ਹਾਂ ਸਮੁੱਚੀ ਸੰਗਤ ਨੂੰ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ |
ਪਿਛਲੀ ਖ਼ਬਰ ਦੋਰਾਹਾ ਰੇਲਵੇ ਫਾਟਕਾਂ ਉੱਤੇ 2010 ਤੋਂ ਪੁਲ ਦਾ ਰੁਕਿਆ ਕੰਮ ਸ਼ੁਰੂ, ਜਲਦੀ ਪੁਲ ਬਣਨ ਦੀ ਉਮੀਦ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਾਹਨੇਵਾਲ 'ਚ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।