05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬੀ.ਕੇ.ਯੂ. (ਕਾਦੀਆਂ) ਵਲੋਂ ਸਮਰਾਲਾ ਵਿਖੇ ਕਿਸਾਨ ਪੰਚਾਇਤ 7 ਨੂੰ

ਅਜੀਤ ਡੈਸਕ 01-02-2026
ਸਮਰਾਲਾ, 31 ਜਨਵਰੀ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਕਿਸਾਨੀ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਸੰਬੰਧੀ ਵਿਚਾਰ ਕਰਨ ਲਈ ਜ਼ਿਲ੍ਹਾ ਲੁਧਿਆਣਾ ਦੀ 'ਕਿਸਾਨ ਪੰਚਾਇਤ' 7 ਫਰਵਰੀ ਨੂੰ ਭਾਰਤੀ ਪੈਲੇਸ ਖੰਨਾ ਰੋਡ, ਸਮਰਾਲਾ ਵਿਖੇ ਸਵੇਰੇ 10 ਵਜੇ ਕੀਤੀ ਜਾ ਰਹੀ ਹੈ | ਕਿਸਾਨ ਪੰਚਾਇਤ ਦੀਆਂ ਤਿਆਰੀਆਂ ਸਬੰਧੀ ਸਮਰਾਲਾ ਵਿਖੇ ਸਮਰਾਲਾ, ਮਾਛੀਵਾੜਾ ਸਾਹਿਬ, ਖੰਨਾ, ਪਾਇਲ ਅਤੇ ਮਾਂਗਟ ਬਲਾਕਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਮੋਹਣ ਸਿੰਘ ਬਾਲਿਓਾ ਨੇ ਕੀਤੀ | ਮੀਟਿੰਗ ਦੌਰਾਨ ਗਿਆਸਪੁਰਾ ਨੇ ਕਿਹਾ ਕਿ ਬੀ. ਕੇ. ਯੂ. (ਕਾਦੀਆਂ) ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਬੰਧੀ ਜ਼ਿਲ੍ਹਾ ਵਾਈਜ਼ ਕਿਸਾਨ ਪੰਚਾਇਤਾਂ ਕਰ ਰਹੀ ਹੈ | ਇਸੇ ਲੜੀ ਅਧੀਨ ਲੁਧਿਆਣਾ ਜ਼ਿਲ੍ਹੇ ਦੀ ਕਿਸਾਨ ਪੰਚਾਇਤ 7 ਫਰਵਰੀ ਨੂੰ ਕੀਤੀ ਜਾ ਰਹੀ ਹੈ | ਜਿਸ ਵਿਚ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਜੋ ਲਾਗੂ ਕੀਤਾ ਜਾ ਰਿਹਾ ਹੈ, ਦੇ ਵਿਰੋਧ ਲਈ ਵਿਉਂਤਬੰਦੀ ਬਣਾਉਣਾ | ਇਸ ਮੌਕੇ ਮੋਹਣ ਸਿੰਘ ਬਾਲਿਓਾ ਨੇ ਕਿਹਾ ਕਿ ਇਸ ਕਿਸਾਨ ਪੰਚਾਇਤ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਬਲਾਕ ਪ੍ਰਧਾਨਾਂ ਦੀਆਂ ਪਿੰਡ-ਪਿੰਡ ਜਾਣ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਮੀਟਿੰਗ ਵਿਚ ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਸਕੱਤਰ, ਕੁਲਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ, ਸਤਵੀਰ ਸਿੰਘ, ਸੋਹਣਜੀਤ ਸਿੰਘ, ਰਮਨਦੀਪ ਸਿੰਘ, ਤੇਜਿੰਦਰ ਸਿੰਘ, ਮੇਜਰ ਸਿੰਘ, ਸਵਰਨ ਸਿੰਘ ਇਕਾਈ ਪ੍ਰਧਾਨ, ਰਮਨਦੀਪ ਸਿੰਘ ਹੇੜੀਆਂ ਆਦਿ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਧਾ ਵਾਟਿਕਾ ਸਕੂਲ ਵਿੱਚ 'ਟਰੈਫ਼ਿਕ ਨਿਯਮਾਂ ਅਤੇ ਸਾਈਬਰ ਕ੍ਰਾਈਮ' ਨਾਲ ਸੰਬੰਧਿਤ ਵਰਕਸ਼ਾਪ ਅਗਲੀ ਖ਼ਬਰ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।