16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

'ਸਿਹਤਮੰਦ ਤੇ ਸੰਤੁਲਿਤ ਜੀਵਨ' ਆਧਾਰਿਤ ਸੈਸ਼ਨ ਕਰਵਾਇਆ

ਅਜੀਤ ਡੈਸਕ 14-02-2026
ਸਾਹਨੇਵਾਲ, 13 ਫਰਵਰੀ (ਹਨੀ ਚਾਠਲੀ)-ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਦੁਆਰਾ 'ਸਿਹਤਮੰਦ ਤੇ ਸੰਤੁਲਿਤ ਜੀਵਨ' ਆਧਾਰਿਤ ਸੈਸ਼ਨ ਕਰਵਾਇਆ ਗਿਆ¢ ਕਲਗ਼ੀਧਰ ਅਕੈਡਮੀ ਵਲੋਂ ਇਹ ਇੱਕ ਬਹੁਤ ਪ੍ਰੇਰਨਾਦਾਇਕ ਕਦਮ ਸੀ, ਜਿਸ ਦੇ ਨਾਲ ਬੱਚਿਆਂ ਨੂੰ ਸੰਤੁਲਿਤ ਭੋਜਨ ਦੀ ਮਹੱਤਤਾ ਦਾ ਪਤਾ ਲੱਗਿਆ¢ ਅੰਮਿ੍ਤ ਦਿਉਲ ਨੇ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਨੂੰ ਘਰ ਦੇ ਖਾਣੇ ਦੀ ਮਹੱਤਤਾ ਦੱਸਦੇ ਹੋਏ ਖ਼ਾਲਸ ਖ਼ੁਰਾਕ ਚੂਰੀ, ਲੱਸੀ, ਪਿੰਨੀਆਂ, ਫਲਾਂ, ਸਬਜ਼ੀਆਂ ਆਦਿ ਖਾਣ ਲਈ ਪ੍ਰੇਰਿਤ ਕੀਤਾ¢ ਦਸਵੀਂ, ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੌਰਾਨ ਕਿਹੋ ਜਿਹੀ ਖ਼ੁਰਾਕ ਖਾਣੀ ਚਾਹੀਦੀ ਹੈ, ਬਾਰੇ ਭਰਪੂਰ ਜਾਣਕਾਰੀ ਦਿੱਤੀ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵੇਰ ਵੇਲੇ ਦੇ ਭੋਜਨ ਦੀ ਮਹੱਤਤਾ ਦੱਸਦੇ ਹੋਏ ਰੋਜ਼ਾਨਾ ਸਵੇਰੇ ਭੋਜਨ ਕਰ ਕੇ ਆਉਣ ਲਈ ਉਤਸ਼ਾਹਿਤ ਕੀਤਾ¢ ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ, ਮੈਨੇਜਰ ਲਖਵੀਰ ਸਿੰਘ ਹਰਾ ਨੇ ਅੰਮਿ੍ਤ ਦਿਉਲ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸੈਸ਼ਨ ਬੱਚਿਆਂ ਲਈ ਬਹੁਤ ਹੀ ਪ੍ਰੇਰਨਾ ਭਰਪੂਰ ਅਤੇ ਬੱਚਿਆਂ ਦੀ ਜੀਵਨ-ਸ਼ੈਲੀ ਨੂੰ ਬਦਲਣ ਵਿਚ ਲਾਹੇਵੰਦ ਸਾਬਤ ਹੋਵੇਗਾ¢ ਅਖੀਰ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਸਿਹਤਮੰਦ, ਅਨੁਸ਼ਾਸਿਤ ਤੇ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਅਤੇ ਫਾਸਟ ਫੂਡ ਦੀ ਜਗ੍ਹਾ ਘਰ ਦਾ ਖਾਣਾ ਖਾਣ ਦੀ ਸਹੁੰ ਚੁੱਕੀ¢
ਪਿਛਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਜਲਦ ਖੁੱਲੇ੍ਹਗਾ ਮੁਹੱਲਾ ਕਲੀਨਿਕ-ਸਰਪੰਚ ਗੁਰਿੰਦਰ ਸਿੰਘ ਅਗਲੀ ਖ਼ਬਰ ਪੁਲਿਸ ਸਿਰਫ਼ ਘਰ ਤੋੜਦੀ ਨਹੀਂ, ਜੋੜਦੀ ਵੀ ਹੈ, ਐੱਸ. ਐੱਸ. ਪੀ. ਖੰਨਾ ਨੇ ਪੇਸ਼ ਕੀਤੀ ਇਕ ਹੋਰ ਨਵੀਂ ਮਿਸਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।