16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਵੇਰਕਾ ਕੈਟਲ ਫੀਡ ਪਲਾਂਟ ਖੰਨਾ ਨੇ 350 ਕਰੋੜ ਦਾ ਮੁਨਾਫ਼ਾ ਕਮਾਇਆ-ਜਨਰਲ ਮੈਨੇਜਰ

ਅਜੀਤ ਡੈਸਕ 14-02-2026
ਖੰਨਾ, 13 ਫਰਵਰੀ (ਹਰਜਿੰਦਰ ਸਿੰਘ ਲਾਲ)-ਵੇਰਕਾ ਕੈਟਲ ਫੀਡ ਪਲਾਂਟ ਖੰਨਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਵੇਰਕਾ ਕੈਟਲ ਫੀਡ ਪਲਾਂਟ ਖੰਨਾ ਵਲੋਂ ਪਿਛਲੇ 10 ਸਾਲ ਦੌਰਾਨ 350 ਕਰੋੜ ਦਾ ਮੁਨਾਫ਼ਾ ਕਮਾਇਆ ਗਿਆ ਅਤੇ ਪਿਛਲੇ ਸਾਲ 2024-25 ਦੌਰਾਨ 7.25 ਕਰੋੜ ਦਾ ਸਭ ਤੋਂ ਵੱਧ ਲਾਭ ਕਮਾਇਆ ਹੈ¢ ਉਕਤ ਮੁਨਾਫ਼ਾ ਮਿਲਕਫੈੱਡ ਦੀਆਂ ਦੁੱਧ ਸਹਿਕਾਰੀ ਸਭਾਵਾਂ ਰਾਹੀਂ ਵੇਰਕਾ ਦੀ ਪਸ਼ੂ-ਖੁਰਾਕ ਵਰਤਣ ਵਾਲੇ ਦੁੱਧ ਉਤਪਾਦਕਾਂ ਨੂੰ ਵਾਪਸ ਭੇਜਿਆ ਜਾਂਦਾ ਹੈ¢ ਜੀ. ਐੱਮ ਡਾ. ਭਦੌੜ ਨੇ ਇਹ ਸਪਸ਼ਟ ਕੀਤਾ ਕਿ ਵੇਰਕਾ ਕੈਟਲ ਫੀਡ ਪਲਾਂਟ ਖੰਨਾ ਵਿਖੇ ਸੇਵਾਵਾਂ ਦੇ ਰਹੀ ਕੰਪਨੀ ਦੇ ਆਊਟ ਸੋਰਸ ਵਰਕਰਾਂ ਵਲੋਂ ਆਪਣੇ ਨਿੱਜੀ ਹਿਤਾਂ ਨੂੰ ਦੇਖਦਿਆਂ ਵੇਰਕਾ ਕੈਟਲ ਫੀਡ ਪਲਾਂਟ ਨੂੰ ਘਾਟਾ ਪੈਣ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ | ਜਦੋਂ ਕਿ ਵੇਰਕਾ ਕੈਟਲ ਫੀਡ ਪਲਾਂਟ ਪਿਛਲੇ 10 ਸਾਲ ਦੇ ਰਿਕਾਰਡ ਅਨੁਸਾਰ ਕਦੇ ਵੀ ਵਿੱਤੀ ਘਾਟੇ ਵਿਚ ਨਹੀਂ ਆਇਆ ਹੈ¢
ਪਿਛਲੀ ਖ਼ਬਰ ਏ. ਐੱਸ. ਕਾਲਜ ਫ਼ਾਰ ਵੁਮੈਨ, ਖੰਨਾ ਵਿਚ 'ਆਈਕਿਊਏਸੀ ਅਤੇ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ' ਵਲੋਂ ਐਕਸਟੈਂਸ਼ਨ ਲੈ... ਅਗਲੀ ਖ਼ਬਰ ਬਾਬਾ ਮੈਂਗਲ ਸਿੰਘ ਦੀ ਯਾਦ 'ਚ ਬਰਮਾਲੀਪੁਰ ਵਿਖੇ ਪੰਜ ਦਿਨਾ ਫੁੱਟਬਾਲ, ਅਥਲੈਟਿਕ ਅਤੇ ਕਬੱਡੀ ਟੂਰਨਾਮੈਂਟ 18 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।