15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਤਿਲਕ ਸੈਰਾਮਨੀ ਪਾਰਟੀ ਕਰਵਾਈ

ਅਜੀਤ ਡੈਸਕ 14-02-2026
ਖੰਨਾ, 13 ਫਰਵਰੀ (ਹਰਜਿੰਦਰ ਸਿੰਘ ਲਾਲ)-ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਚ 11 ਫਰਵਰੀ 2026 ਨੂੰ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਤਿਲਕ ਸੈਰਾਮਨੀ ਪਾਰਟੀ ਕਰਵਾਈ ਗਈ | ਤਿਲਕ ਸੈਰੇਮਨੀ ਦਾ ਆਰੰਭ ਵਿਦਿਆਰਥੀਆਂ ਵੱਲੋਂ ਕੈਂਡਲਸ ਲਗਾ ਕੇ ਕੀਤਾ ਗਿਆ | ਜਿਸ ਵਿਚ ਸਕੂਲ ਦੇ ਡਾਇਰੈਕਟਰ ਅਰਵਿੰਦ ਸ਼ਕਰਸੁਧਾ, ਪਿ੍ੰ: ਅਨੁਪਮਾ ਸ਼ਰਮਾ, ਸੈਕਟਰੀ ਯੋਗੇਸ਼ ਸੋਫਤ, ਡਾ: ਮੰਜਲੀ ਮੈਨਨ (ਪਿ੍ੰ: ਆਰ. ਵੀ. ਮਾਡਲ ਸੀ. ਸੈ. ਸਕੂਲ ਖੰਨਾ), ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ | ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਨਾਲ ਸੰਬੰਧਿਤ ਆਪਣੇ ਅਨੁਭਵ ਸਾਂਝੇ ਕੀਤੇ | ਜਿਹੜੇ ਵਿਦਿਆਰਥੀ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਇਸੇ ਸਕੂਲ ਵਿੱਚ ਪੜ੍ਹੇ ਹਨ ਉਨ੍ਹਾਂ ਨੂੰ 'ਲਾਈਫਰ ਐਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਾਇੰਸ ਗਰੁੱਪ ਵਿੱਚੋਂ ਰਾਜਪ੍ਰਤਾਪ ਸਿੰਘ ਅਤੇ ਹਰਲੀਨ ਕੌਰ, ਕਾਮਰਸ ਗਰੁੱਪ ਵਿਚੋਂ ਸੁਪ੍ਰੀਤ ਕੌਰ ਅਤੇ ਹਿਊਮੈਨਟੀਜ਼ ਗਰੁੱਪ ਵਿਚੋਂ ਤਰਨਜੀਤ ਕੌਰ ਨੂੰ 'ਸਟੂਡੈਂਟ ਆਫ਼ ਦਾ ਯੀਅਰ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਕਲਾਸ ਲਈ ਫਨ ਗੇਮਸ ਦਾ ਪ੍ਰਬੰਧ ਕੀਤਾ ਗਿਆ | ਇਹਨਾਂ ਗੇਮਸ ਵਿੱਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਖੂਬ ਆਨੰਦ ਮਾਣਿਆ | ਸਕੂਲ ਦੇ ਡਾਇਰੈਕਟਰ ਅਤੇ ਪਿ੍ੰਸੀਪਲ ਨੇ ਬੱਚਿਆਂ ਦੇ ਤਿਲਕ ਲਗਾਏ ਅਤੇ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿਤਾ |
ਪਿਛਲੀ ਖ਼ਬਰ ਯੂਥ ਕਾਂਗਰਸ ਦੀਆਂ ਪੈ ਰਹੀਆਂ ਵੋਟਾਂ 'ਚ ਲੱਕੀ ਸੰਧੂ ਤੇ ਅਮਰਿੰਦਰ ਸੰਧੂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਦਰਜ ਕਰ... ਅਗਲੀ ਖ਼ਬਰ ਏ. ਐੱਸ. ਇੰਸਟੀਟਿਊਸ਼ਨਜ਼ ਖੰਨਾ ਵਿਚ ਆਈ. ਆਈ. ਸੀ. ਵਲੋਂ ਵਿਸ਼ੇਸ਼ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।