15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਗੁਰੂ ਰਵਿਦਾਸ ਨੌਜਵਾਨ ਸਭਾ ਧਮੋਟ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ

ਅਜੀਤ ਡੈਸਕ 14-02-2026
ਪਾਇਲ, 13 ਫਰਵਰੀ (ਨਿਜ਼ਾਮਪੁਰ-ਰਜਿੰਦਰ ਸਿੰਘ)-ਗੁਰੂ ਰਵਿਦਾਸ ਨੌਜਵਾਨ ਸਭਾ (ਰਜਿ:) ਵੱਲੋਂ 26ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਸਵ. ਬਚਨ ਸਿੰਘ ਕਮਿਉਨਿਟੀ ਹਾਲ ਪਿੰਡ ਧਮੋਟ ਵਿਖੇ ਮਨਾਇਆ ਗਿਆ | ਇਹ ਪ੍ਰੋਗਰਾਮ ਸਰਪ੍ਰਸਤ ਇੰਜੀਨੀਅਰ ਆਤਮਾ ਸਿੰਘ ਧਮੋਟ (ਰਿਟਾ.) ਡਿਪਟੀ ਚੀਫ ਇੰਜੀਨੀਅਰ, ਭਾਰਤੀ ਰੇਲਵੇ ਅਤੇ ਸਰਪ੍ਰਸਤ ਦਵਿੰਦਰ ਸਿੰਘ ਧਮੋਟ ਬਲਾਕ ਅਫ਼ਸਰ ਵਣ ਵਿਭਾਗ ਦੀ ਦੇਖ ਰੇਖ ਹੇਠ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਅਕਾਲ ਅਕੈਡਮੀ ਧਮੋਟ ਕਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਨਾਲ ਹੋਈ | ਸਮਾਗਮ ਵਿੱਚ ਪਿ੍ੰਸੀਪਲ ਸੁਖਦੇਵ ਸਿੰਘ ਰਾਣਾ (ਨੈਸ਼ਨਲ ਅਤੇ ਸਟੇਟ ਐਵਾਰਡੀ) ਅਧਿਆਪਕ ਅਤੇ ਧਰਮਿੰਦਰ ਸ਼ਾਹਿਦ ਖੰਨਾ( ਸਟੇਟ ਐਵਾਰਡੀ) ਅਧਿਆਪਕ ਮੁੱਖ ਮਹਿਮਾਨ ਵਜੋੰ ਸ਼ਾਮਲ ਹੋਏ | ਨੌਜਵਾਨ ਸਭਾ ਦੀ ਸਲਾਨਾ ਰਿਪੋਰਟ ਜਾਰੀ ਕੀਤੀ ਗਈ | ਕੁਲਵੰਤ ਸਿੰਘ ਗਿੱਲ ਰਿਟਾਇਰਡ ਸਹਾਇਕ ਜਨਰਲ ਮੈਨੇਜਰ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਲਗਾਤਾਰ ਵਧੀਆ ਕੰਮ ਕਰ ਰਹੇ ਹਨ | ਉਨ੍ਹਾਂ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਵਿਦਿਆਰਥੀਆਂ ਨਾਲ ਅਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਅਜੋਕੇ ਕੰਪੀਟੀਸ਼ਨ ਯੁੱਗ ਵਿੱਚ ਉਹ ਕਿਵੇਂ ਵਧੀਆ ਨਤੀਜੇ ਆ ਸਕਦੇ ਹਨ, ਇਹਨਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ | ਮਾਸਟਰ ਦਰਸ਼ਨਦੀਪ ਸਿੰਘ ਜਰਗੜੀ ਵੱਲੋਂ ਵੀ ਅਪਣੇ ਵਿਚਾਰ ਪ੍ਰਗਟ ਕੀਤੇ ਗਏ | ਸਮਾਗਮ ਵਿੱਚ ਪ੍ਰਬੁੱਧ ਭਾਰਤ ਫਾਊਾਡੇਸ਼ਨ (ਰਜਿ:) ਫਗਵਾੜਾ ਦੀ 16ਵੀਂ ਪ੍ਰਤੀਯੋਗਤਾ ਪ੍ਰੀਖਿਆ ਵਿੱਚ ਮੈਰਿਟ ਅਤੇ ਪਹਿਲੇ ਤਿੰਨ ਸਥਾਨਾਂ ਤੇ ਆਏ ਪ੍ਰਤੀਯੋਗੀਆਂ ਨੂੰ ਨਗਦ ਅਤੇ ਸਨਮਾਨ ਚਿੰਨ੍ਹ ਰਾਹੀ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਧਮੋਟ ਅਤੇ ਕੈਪਟਨ ਮਨਜੀਤ ਸਿੰਘ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮੋਟ ਨਾਲ ਸਬੰਧਿਤ ਖੇਡਾਂ ਅਤੇ ਵਿੱਦਿਆ ਨਾਲ ਸਬੰਧਿਤ ਕੰਪੀਟੀਸ਼ਨ ਟੈਸਟਾਂ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਪ੍ਰੋਫੈਸਰ ਗੁਰਚਰਨ ਸਿੰਘ ਕੈਨੇਡਾ, ਮਾਸਟਰ ਬਲਵਿੰਦਰ ਸਿੰਘ ਕੈਨੇਡਾ ਅਤੇ ਹਰਦੀਪ ਸਿੰਘ ਕੈਨੇਡਾ ਵਲੋਂ ਸਨਮਾਨਿਤ ਕੀਤਾ ਗਿਆ | ਸ਼ੋਸ਼ਲ ਮੀਡੀਆ ਟੀਮ ਵੱਲੋਂ ਨੌਜਵਾਨ ਸਭਾ ਦੇ ਸਾਲ 2024-25 ਵਿੱਚ ਕੀਤੇ ਗਏ ਕੰਮਾਂ ਨੂੰ ਵੀਡੀਓ ਰਾਹੀ ਪੇਸ਼ ਕੀਤਾ ਗਿਆ ਅਤੇ ਸਭਾ ਦੇ ਨਵੇਂ ਚੁਣੇ ਗਏ ਪ੍ਰਧਾਨ ਇੰਜੀਨੀਅਰ ਦਲਜੀਤ ਸਿੰਘ ਧਮੋਟ ਵੱਲੋਂ ਸਮਾਗਮ ਵਿੱਚ ਪਹੁੰਚੇ, ਵਿਦਿਆਰਥੀਆਂ, ਮਾਪਿਆਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਗਿਆ | ਸਮਾਗਮ ਵਿੱਚ ਪਿੰਡ ਧਮੋਟ ਨਾਲ ਸਬੰਧਿਤ ਸਰਕਾਰੀ ਪ੍ਰਾਇਮਰੀ ਸਕੂਲ, ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ, ਸ਼ਕਤੀ ਪਬਲਿਕ ਹਾਈ ਸਕੂਲ, ਕੈਪਟਨ ਮਨਜੀਤ ਸਿੰਘ ਗਿੱਲ ਸ. ਸ. ਸ. ਧਮੋਟ ਅਤੇ ਅਕਾਲ ਅਕੈਡਮੀ ਅਤੇ ਸ਼ਹੀਦਗੜ ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜੋ ਸ਼ੈਸ਼ਨ 2024-25 ਦੌਰਾਨ ਪਹਿਲੇ ਤਿੰਨ ਸਥਾਨਾਂ ਉੱਪਰ ਆਏ ਸਨ | ਸਮਾਗਮ ਵਿੱਚ ਨੌਜਵਾਨ ਸਭਾ ਦੇ ਸਲਾਹਕਾਰ ਬੋਰਡ ਜਿਸ ਵਿਚ ਇੰਸਪੈਕਟਰ ਗੁਰਦੇਵ ਸਿੰਘ, ਕੈਪਟਨ ਮੇਜਰ ਸਿੰਘ, ਨਾਹਰ ਸਿੰਘ, ਹੌਲਦਾਰ ਚੰਦ ਸਿੰਘ, ਨਿਰੰਜਣ ਸਿੰਘ, ਜੱਥੇਦਾਰ ਹਰਨਾਮ ਸਿੰਘ ਅਤੇ ਨਿਰਮਲ ਸਿੰਘ ਪਹੁੰਚੇ | ਸਮਾਗਮ ਵਿੱਚ ਕੈਪਟਨ ਗੁਰਦਿਆਲ ਸਿੰਘ, ਨੇਕ ਸਿੰਘ ਗਿੱਲ ਰਿਟਾਇਰਡ ਜੀ. ਐਮ. ਪੰਜਾਬ ਰੋਡਵੇਜ, ਲਖਵੀਰ ਸਿੰਘ ਸਾਬਕਾ ਪ੍ਰਧਾਨ ਗਿੱਲ ਸਪੋਰਟਸ ਕਲੱਬ, ਸਤਜੀਤ ਸਿੰਘ ਟਿਵਾਣਾ ਅੰਕੜਾ ਅਫਸਰ ਖੇਤੀਬਾੜੀ ਵਿਭਾਗ, ਯਾਦਵਿੰਦਰ ਸਿੰਘ ਧਮੋਟ, ਕੁਲਵਿੰਦਰ ਸਿੰਘ, ਬਲਜਿੰਦਰ ਕੌਰ ਪੰਚ, ਅਮਨਦੀਪ ਸਿੰਘ ਪੰਚ, ਜਗਜੀਵਨ ਸਿੰਘ ਪੰਚ, ਦਲਜੀਤ ਸਿੰਘ ਪ੍ਰਧਾਨ, ਹੌਲਦਾਰ ਨਿਰਭੈ ਸਿੰਘ, ਜਗਦੀਪ ਸਿੰਘ ਧਮੋਟ, ਬਲਵੀਰ ਸਿੰਘ ਧਮੋਟ, ਮਾਸਟਰ ਸ਼ਰਨਜੀਤ ਸਿੰਘ, ਮਨਪ੍ਰੀਤ ਸਿੰਘ ਧਮੋਟ, ਮਨਦੀਪ ਸਿੰਘ, ਡਾਕਟਰ ਹਰਦੀਪ ਸਿੰਘ, ਅਮਰਜੀਤ ਸਿੰਘ, ਗਿਆਨ ਸਿੰਘ, ਰਾਜਦੀਪ ਸਿੰਘ ਰਾਜੂ, ਕੁਲਜਿੰਦਰ ਸਿੰਘ ਬਿੱਟੂ, ਜਸਵੰਤ ਸਿੰਘ ਕਾਲਾ, ਦਰਸ਼ਨ ਸਿੰਘ ਖਾਲਸਾ, ਮਾਸਟਰ ਹਰਕੇਸ਼ ਕੁਮਾਰ, ਅੱਛਰਾ ਸਿੰਘ, ਦਰਸ਼ਨ ਸਿੰਘ, ਅਨਮੋਲਪ੍ਰੀਤ ਕੌਰ, ਅਰਮਾਨਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਪਵਨਦੀਪ ਕੌਰ, ਸਰਗੁਣ ਅਤੇ ਸਰਤੇਗ ਸਿੰਘ ਪਹੁੰਚੇ | ਸਟੇਜ ਦੀ ਕਾਰਵਾਈ ਬਲਵੀਰ ਸਿੰਘ ਧਮੋਟ ਅਤੇ ਅਨਮੋਲਪ੍ਰੀਤ ਕੌਰ ਵੱਲੋ ਬਹੁਤ ਵਧੀਆ ਨਿਭਾਈ ਗਈ | ਨੌਜਵਾਨ ਸਭਾ ਵੱਲੋਂ ਨਵੇਂ ਚੁਣੇ ਗਏ ਮੈਂਬਰ ਬਲਾਕ ਸੰਮਤੀ ਕਿਰਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੋਰਕੀ ਪ੍ਰਕਾਸ਼ਨ ਲੁਧਿਆਣਾ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ | ਅਮਨਦੀਪ ਸਿੰਘ ਭਜੀ ਅਤੇ ਪਾਲਾ ਸਿੰਘ, ਭਜੀ ਸਵੀਟ ਸ਼ਾਪ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਬਾਹਰਾ ਕਾਲਜ 'ਚ ਕਰਵਾਇਆ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਯੂਥ ਕਾਂਗਰਸ ਦੀਆਂ ਪੈ ਰਹੀਆਂ ਵੋਟਾਂ 'ਚ ਲੱਕੀ ਸੰਧੂ ਤੇ ਅਮਰਿੰਦਰ ਸੰਧੂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਦਰਜ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।