17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨਗਰ ਕੌਂਸਲ ਦਫ਼ਤਰ ਤੇ ਪਸ਼ੂ ਹਸਪਤਾਲ ਵਾਲੀ ਥਾਂ ਸਿਵਲ ਹਸਪਤਾਲ 'ਚ ਮਿਲਾਉਣ ਦੀ ਯੋਜਨਾ-ਬੱਬੂ/ਰਿੰਕੂ

ਅਜੀਤ ਡੈਸਕ 15-02-2026

ਅਹਿਮਦਗੜ੍ਹ, 14 ਫਰਵਰੀ (ਰਵਿੰਦਰ ਪੁਰੀ)-ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਵਲੋਂ ਕੀਤੇ ਜਾ ਰਹੇ ਨਾਕਾਮਯਾਬ ਯਤਨ ਹੁਣ ਸਫਲ ਹੁੰਦੇ ਜਾਪਦੇ ਹਨ¢ ਇਸੇ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਥਾਨਕ ਇੰਚਾਰਜ ਬੱਬੂ ਪੰਡਿਤ ਤੇ ਮਹਿਲਾ ਮੰਡਲ ਪ੍ਰਧਾਨ ਰਿੰਕੂ ਗਰਗ ਨੇ ਦੱਸਿਆ ਕਿ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਪਿਛਲੇ ਕਈ ਸਾਲਾ ਤੋਂ ਸ਼ਹਿਰ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਯਤਨ ਕਰਦੇ ਆ ਰਹੇ ਹਨ¢ ਪਰ ਥਾਂ ਦੀ ਘਾਟ ਕਾਰਨ ਸਫਲਤਾ ਨਹੀਂ ਮਿਲ ਰਹੀ ਸੀ ਪਰ ਹੁਣ ਨਵੀਂ ਬਣਾਈ ਯੋਜਨਾ ਅਨੁਸਾਰ ਨਗਰ ਕੌਂਸਲ ਦਫ਼ਤਰ ਅਤੇ ਪਸ਼ੂ ਹਸਪਤਾਲ ਦੀ ਬਿਲਡਿੰਗ ਸਿਵਲ ਹਸਪਤਾਲ ਵਾਲੀ ਥਾਂ ਨਾਲ ਮਿਲਾ ਕੇ ਵੱਡਾ ਕੰਪਲੈਕਸ ਬਣਾਇਆ ਜਾਵੇਗਾ, ਜਿਸ ਉਪਰੰਤ ਹਸਪਤਾਲ ਨੂੰ ਅਪਗ੍ਰੇਡ ਕਰ ਕੇ ਤਹਿਸੀਲ ਪੱਧਰ ਦਾ ਹਸਪਤਾਲ ਬਣਾ ਕੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਿਆਂਦੀਆਂ ਜਾਣਗੀਆਂ¢ ਉਕਤ ਆਗੂਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਬਣੀਆਂ ਡਾਕਟਰਾਂ ਦੀਆਂ ਖਾਲੀ ਪਈਆਂ ਕੋਠੀਆਂ ਵੀ ਅਸੁਰੱਖਿਅਤ ਐਲਾਨ ਕਰਵਾ ਲਈਆਂ ਹਨ, ਜਿਸ ਨਾਲ ਹੋਰ ਵੀ ਵਾਧੂ ਜ਼ਮੀਨ ਹਾਸਿਲ ਹੋ ਜਾਵੇਗੀ¢ ਉਨ੍ਹਾਂ ਦੱਸਿਆਂ ਨਗਰ ਕੌਂਸਲ ਦਾ ਦਫ਼ਤਰ ਪੁਰਾਣੀ ਤਹਿਸੀਲ ਅੰਦਰ ਲਿਜਾਇਆ ਜਾਵੇਗਾ, ਜੋ ਸ਼ਹਿਰ ਅੰਦਰ ਬਹੁਤ ਢੁਕਵੀਂ ਥਾਂ ਹੈ¢

ਪਿਛਲੀ ਖ਼ਬਰ ਖੰਨਾ ਪੁਲਿਸ ਵਲੋਂ ਇਕ ਸਿਲੰਡਰ ਚੋਰ ਗਰੋਹ ਕਾਬੂ ਅਗਲੀ ਖ਼ਬਰ ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ 6ਵੀਂ ਪਿੰਡ ਲਿੱਤਰ ਦਾ ਸਾਲਾਨਾ ਮੇਲਾ ਵਿਸ਼ਾਲ ਨਗਰ ਕੀਰਤਨ ਨਾਲ ਅੱਜ ਹੋਵੇਗਾ ਸ਼ੁਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।