16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਖੰਨਾ ਵਿਚ ਲਿਬੜਾ ਨੇੜੇ ਅਣਪਛਾਤੇ ਵਿਅਕਤੀ ਦੀ ਮੌਤ, ਐਸ. ਐਸ. ਐਫ. ਪਹੁੰਚੀ ਤਾਂ ਹੋ ਚੁੱਕੀ ਸੀ ਵਿਅਕਤੀ ਦੀ ਮੌਤ

ਅਜੀਤ ਡੈਸਕ 19-02-2026
ਖੰਨਾ, 18 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪਿੰਡ ਲਿਬੜਾ ਇਲਾਕੇ ਵਿੱਚ ਬੁੱਧਵਾਰ ਸਵੇਰੇ ਇੱਕ ਅਜਿਹਾ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ | ਯੈੱਲੋ ਪੈਲੇਸ ਕੋਲ ਸੜਕ ਦੇ ਕਿਨਾਰੇ ਇਕ ਅਣਪਛਾਤਾ ਵਿਅਕਤੀ ਖੂਨ ਨਾਲ ਲੱਥਪੱਥ ਅਤੇ ਗੰਭੀਰ ਜ਼ਖਮੀ ਹਾਲਤ ਵਿੱਚ ਪਿਆ ਮਿਲਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ | ਜਾਣਕਾਰੀ ਮੁਤਾਬਕ, ਸਵੇਰੇ ਕਰੀਬ 8:40 ਵਜੇ ਐਸ. ਐਸ. ਐਫ. (ਸੜਕ ਸੁਰੱਖਿਆ ਫੋਰਸ) ਨੂੰ ਹਾਦਸੇ ਬਾਰੇ ਸੂਚਨਾ ਮਿਲੀ | ਸੂਚਨਾ ਮਿਲਦੇ ਹੀ ਐਸ. ਐਸ. ਐਫ. ਇੰਚਾਰਜ ਐਸ. ਆਈ. ਸੁਖਦੇਵ ਸਿੰਘ ਆਪਣੀ ਟੀਮ ਸਮੇਤ ਤੁਰੰਤ ਘਟਨਾ ਸਥਾਨ ਵੱਲ ਰਵਾਨਾ ਹੋਏ ਅਤੇ ਮੌਕੇ 'ਤੇ ਪਹੁੰਚ ਗਏ | ਜਦੋਂ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਸੜਕ ਦੇ ਕਿਨਾਰੇ ਪਿਆ ਵਿਅਕਤੀ ਬਹੁਤ ਹੀ ਦਰਦਨਾਕ ਹਾਲਤ ਵਿੱਚ ਸੀ | ਉਸ ਦੇ ਸਿਰ 'ਤੇ ਭਾਰੀ ਸੱਟ ਅਤੇ ਇਕ ਲੱਤ ਬੁਰੀ ਤਰ੍ਹਾਂ ਜ਼ਖਮੀ ਸੀ | ਮੌਕੇ 'ਤੇ ਪਏ ਹਾਲਾਤ ਨੂੰ ਦੇਖ ਕੇ ਇਹ ਸਾਫ਼ ਲੱਗ ਰਿਹਾ ਸੀ ਕਿ ਇਹ ਕੋਈ ਆਮ ਹਾਦਸਾ ਨਹੀਂ, ਬਲਕਿ ਕਿਸੇ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ ਹੋਈ ਘਟਨਾ ਹੋ ਸਕਦੀ ਹੈ | ਇੱਥੇ ਸਭ ਤੋਂ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਜੇ ਇਹ ਵਿਅਕਤੀ ਕੁੱਝ ਸਮਾਂ ਪਹਿਲਾਂ ਜ਼ਖਮੀ ਹੋਇਆ ਸੀ ਤਾਂ ਫਿਰ ਲੋਕਾਂ ਨੇ ਤੁਰੰਤ ਮਦਦ ਕਿਉਂ ਨਹੀਂ ਕੀਤੀ? ਸੜਕਾਂ 'ਤੇ ਹਰ ਰੋਜ਼ ਟਰੈਫ਼ਿਕ ਦੌੜਦਾ ਹੈ, ਪਰ ਅਜਿਹੀ ਹਾਲਤ ਵਿਚ ਵੀ ਕੋਈ ਵਿਅਕਤੀ ਕਿੰਨਾ ਸਮਾਂ ਤਕ ਸੜਕ ਕਿਨਾਰੇ ਤੜਫ਼ਦਾ ਰਿਹਾ | ਇਹ ਗੱਲ ਲੋਕਾਂ ਦੇ ਮਨ ਨੂੰ ਝੰਜੋੜ ਰਹੀ ਹੈ | ਐਸ. ਐਸ. ਐਫ. ਟੀਮ ਨੇ ਬਿਨਾਂ ਇੱਕ ਪਲ ਗਵਾਏ ਤੁਰੰਤ ਜ਼ਖਮੀ ਵਿਅਕਤੀ ਨੂੰ ਚੁੱਕ ਕੇ ਸਿਵਲ ਹਸਪਤਾਲ ਖੰਨਾ ਪਹੁੰਚਾਇਆ | ਪਰ ਦੁੱਖ ਦੀ ਗੱਲ ਇਹ ਰਹੀ ਕਿ ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੰੂ ਮਿ੍ਤਕ ਲਿਆਂਦਾ ਐਲਾਨ ਦਿੱਤਾ | ਐਸ. ਐਸ. ਐਫ. ਵਲੋਂ ਇਸ ਮਾਮਲੇ ਦੀ ਜਾਣਕਾਰੀ ਤੁਰੰਤ ਥਾਣਾ ਸਦਰ ਖੰਨਾ ਦੇ ਐਸ. ਐਚ. ਓ. ਅਤੇ ਕੰਟਰੋਲ ਰੂਮ ਖੰਨਾ ਨੂੰ ਨੋਟ ਕਰਵਾਈ ਗਈ | ਫਿਲਹਾਲ ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਕਿਸੇ ਰਿਸ਼ਤੇਦਾਰ ਦੀ ਕੋਈ ਜਾਣਕਾਰੀ ਮਿਲੀ ਹੈ | ਇਸ ਘਟਨਾ ਵਿੱਚ ਕੋਈ ਹੋਰ ਜ਼ਖਮੀ ਨਹੀਂ ਦੱਸਿਆ ਗਿਆ, ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਾਦਸੇ ਨਾਲ ਜੁੜੇ ਵਾਹਨ ਦੀ ਵੀ ਕੋਈ ਪੁਸ਼ਟੀ ਨਹੀਂ ਹੋ ਸਕੀ | ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੋਵੇ |
ਪਿਛਲੀ ਖ਼ਬਰ ਨਸ਼ਾ ਕੀਤੇ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਪਤਨੀ ਦੀ ਮੌਤ-ਪਤੀ ਗੰਭੀਰ ਹਾਲਤ 'ਚ ਚੰਡੀਗੜ੍ਹ ਰੈਫ਼ਰ ਅਗਲੀ ਖ਼ਬਰ ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ ਦਾ ਦੂਸਰਾ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।