ਮਾਛੀਵਾੜਾ ਸਾਹਿਬ, 18 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਐੱਸ. ਕੇ. ਐੈੱਮ. ਗੈਰ ਰਾਜਨੀਤਿਕ ਭਾਰਤ ਅਤੇ ਬੀ. ਕੇ. ਯੂ. ਸਿੱਧੂਪੁਰ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਕਿਸਾਨ ਆਗੂਆਂ ਵਲੋਂ 7 ਫਰਵਰੀ ਤੋਂ ਕਿਸਾਨ ਜਾਗਿ੍ਤੀ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਕਿਸਾਨ ਆਗੂਆਂ ਕੁਲਦੀਪ ਸਿੰਘ ਸੇਖੋਂ ਸਰਪ੍ਰਸਤ ਬਲਾਕ ਸਮਰਾਲਾ, ਕਿਸਾਨ ਜਸਦੇਵ ਸਿੰਘ, ਧਰਮਪਾਲ ਸਿੰਘ ਸੰਧੂ, ਮਨਿੰਦਰ ਸਿੰਘ ਭੁੱਲਰ, ਗੱਬਰ ਭੁੱਲਰ ਸਰਪੰਚ ਖੈਰਾਈ ਤੇ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ, ਲੱਕੀ ਸੇਖੋਂ, ਜਸਪਾਲ ਭਿੰਡਰ, ਤਸਵੀਰ ਸੰਧੂ, ਸੋਨੂੰ ਢਿੱਲੋਂ, ਬਿੱਟੂ ਸੰਧੂ ਨੇ ਦੱਸਿਆ ਕਿ ਕਿਸਾਨੀ, ਮਜ਼ਦੂਰੀ ਲਈ ਕੇਂਦਰ ਸਰਕਾਰ ਵਲੋਂ ਲਿਆਂਦੇ ਮਾਰੂ ਕਾਨੂੰਨਾਂ ਦਾ ਵਿਰੋਧ ਜਿਵੇਂ ਅਮਰੀਕਾ ਭਾਰਤ ਸਮਝੌਤਾ, ਮਨਰੇਗਾ 'ਚ ਕੀਤੇ ਬਦਲਾਅ, ਬਿਜਲੀ ਸੋਧ ਬਿੱਲ ਆਦਿ ਅਤੇ ਦਿੱਲੀ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਅਤੇ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਉਠਾਉਣ ਲਈ ਸ਼ੁਰੂ ਕੀਤੀ ਜਾਗਿ੍ਤੀ ਯਾਤਰਾ ਨੂੰ ਸਾਰਿਆਂ ਸੂਬਿਆਂ 'ਚ ਭਰਵਾਂ ਸਹਿਯੋਗ ਮਿਲ ਰਿਹਾ ਹੈ | ਇਹ ਯਾਤਰਾ ਵੱਖ-ਵੱਖ ਸੂਬਿਆਂ 'ਚੋਂ ਹੁੰਦੀ ਹੋਈ 20 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਜ਼ਿਲੇ੍ਹ ਅਸ਼ੋਕ ਨਗਰ ਪਹੁੰਚੇਗੀ ਜਿਸ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਅਵਤਾਰ ਰਾਣਵਾਂ, ਬਲਾਕ ਪ੍ਰਧਾਨ ਰਵਿੰਦਰ ਨਾਗਰਾ, ਜਸਮੇਰ ਢਿੱਲੋਂ ਜ਼ੋਨਾਂ ਗਿੱਲ, ਮਨਪ੍ਰੀਤ ਢਿੱਲੋਂ, ਜਯੋਤੀ ਗਰੇਵਾਲ ਆਦਿ ਹਾਜ਼ਰ ਸਨ |