ਖੰਨਾ, 18 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਸਿੰਗਲਾ ਭਰਾਵਾਂ ਨੂੰ ਲੰਡਨ ਵਿਖੇ ਭਾਰਤ ਦੇ ਡਿਪਟੀ ਹਾਈ ਕਮਿਸ਼ਨ ਕਾਰਤਿਕ ਪਾਂਡੇ ਵਲੋਂ ਜੀ ਆਇਆਂ ਨੂੰ ਕਿਹਾ ਗਿਆ | ਗੌਰਤਲਬ ਕਿ ਬਲਜਿੰਦਰ ਸਿੰਗਲਾ ਅਤੇ ਉਨ੍ਹਾਂ ਦੇ ਭਰਾ ਸਤਪਾਲ ਸਿੰਗਲਾ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿਚ ਉਨ੍ਹਾਂ ਨੂੰ ਸਮਾਜ ਸੇਵਾ ਦੇ ਕੰਮਾਂ ਲਈ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਸੀ | ਇਸ ਮੌਕੇ ਭਾਰਤ ਦੇ ਡਿਪਟੀ ਕਮਿਸ਼ਨਰ ਸ੍ਰੀ ਪਾਂਡੇ ਨੇ ਦੋਵਾਂ ਭਰਾਵਾਂ ਨੂੰ ਜੀ ਆਇਆਂ ਕਿਹਾ ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਪਾਂਡੇ ਸਿੰਗਲਾ ਭਰਾਵਾਂ ਵਲੋਂ ਕੀਤੀ ਦੇਸ਼ ਪੰਜਾਬ ਅਤੇ ਸਮਾਜ ਦੀ ਸੇਵਾ ਦੀ ਸ਼ਲਾਘਾ ਵੀ ਕੀਤੀ | ਗੌਰਤਲਬ ਹੈ ਕਿ ਬਲਜਿੰਦਰ ਸਿੰਗਲਾ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਹਨ ਤੇ ਸਤਪਾਲ ਸਿੰਗਲਾ ਆਰ. ਐਸ. ਐਸ. ਖੰਨਾ ਦੇ ਸੰਚਾਲਕ ਹਨ | ਅੱਜ ਇਸ ਸਨਮਾਨ ਤੋਂ ਬਾਅਦ ਖੰਨਾ ਪੁੱਜਣ ਤੇ ਬਲਜਿੰਦਰ ਸਿੰਗਲਾ ਨੇ ਦਾਅਵਾ ਕੀਤਾ ਕਿ ਯੂ. ਕੇ. ਵਿਚ ਭਾਰਤੀ ਭਾਈਚਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜਾ ਹੈ | 2027 ਦੀਆਂ ਚੋਣਾਂ ਵਿਚ ਪ੍ਰਵਾਸੀ ਭਾਰਤੀ ਭਾਜਪਾ ਦੀ ਡੱਟ ਕੇ ਮਦਦ ਕਰਨਗੇ | ਬਲਜਿੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਾਰੀਆਂ ਕੇਂਦਰੀ ਯੋਜਨਾਵਾਂ ਜੋ ਲੋਕਾਂ ਦੇ ਫ਼ਾਇਦੇ ਲਈ ਹਨ, ਬਾਰੇ ਅਣਜਾਣ ਹਨ | ਕਿਉਂ ਕਿ ਸਰਕਾਰ ਇਨ੍ਹਾਂ ਯੋਜਨਾਵਾਂ ਦਾ ਪ੍ਰਚਾਰ ਹੀ ਨਹੀਂ ਕਰਦੀ |