ਰਾੜਾ ਸਾਹਿਬ, 19 ਫਰਵਰੀ (ਪ੍ਰੀਤਮ ਸਿੰਘ ਮੁਕੰਦਪੁਰੀ)-ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਪਿ੍ੰਸੀਪਲ ਡਾ. ਮੁਹੰਮਦ ਇਰਫਾਨ ਦੀ ਰਹਿਨੁਮਾਈ ਅਤੇ ਖੇਡ ਇੰਚਾਰਜ ਪ੍ਰੋ. ਸੁਖਜੀਤ ਸਿੰਘ ਦੀ ਅਗਵਾਈ ਹੇਠ ਕਾਲਜ ਦਾ 54ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ | ਸਮਾਗਮ ਦਾ ਉਦਘਾਟਨ ਰਮਨਜੀਤ ਕੌਰ ਗਿਆਸਪੁਰਾ ਨੇ ਕੀਤਾ | ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਡੀ. ਐੱਸ. ਪੀ. ਕ੍ਰਾਈਮ ਮੋਹਾਲੀ ਰਜਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਮੇਂ ਰਮਨਜੀਤ ਕੌਰ ਗਿਆਸਪੁਰਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਭ ਨੂੰ ਖੇਡਾਂ ਅਤੇ ਹੋਰਨਾਂ ਗਤੀਵਿਧੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ | ਇਸ ਨਾਲ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਸੰਭਵ ਹੈ ਅਤੇ ਉਹ ਖੇਡਾਂ ਦੇ ਅਧਾਰ 'ਤੇ ਨੌਕਰੀਆਂ ਵੀ ਹਾਸਲ ਕਰ ਸਕਦੇ ਹਨ | ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ | ਮਹਿਕਪ੍ਰੀਤ ਕੌਰ ਖੱਟੜਾ ਅਤੇ ਮਹਿਕਪ੍ਰੀਤ ਕੌਰ ਸੁਹਾਣ ਨੇ ਮਸ਼ਾਲ ਰੌਸ਼ਨ ਕੀਤੀ | ਜਸਪ੍ਰੀਤ ਕੌਰ ਨੇ ਸਹੁੰ ਚੁੱਕ ਸਮਾਗਮ ਦੀ ਅਗਵਾਈ ਕੀਤੀ | ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਮਨਮੋਹਕ ਧੁਨਾਂ ਤੇ ਬੈਂਡ ਦੇ ਸਾਜ਼ਾਂ ਦੀ ਪੇਸ਼ਕਾਰੀ ਪਰੇਡ ਦੌਰਾਨ ਖਿੱਚ ਦਾ ਕੇਂਦਰ ਰਹੀ | ਇਸ ਮੌਕੇ ਦੌੜਾਂ, ਲੰਮੀ ਛਾਲ, ਉੱਚੀ ਛਾਲ, ਸ਼ਾਟ-ਪੱਟ ਵਰਗੇ ਅਨੇਕਾਂ ਮੁਕਾਬਲਿਆਂ ਵਿੱਚ ਭਾਗ ਲਿਆ | ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਵੱਲੋਂ ਕੀਤੀ ਗਈ ਅਤੇ ਡੈਂਟਲ ਸਰਜਨ ਡਾ. ਸ਼ੱਬੀਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਮੁਕਾਬਲਿਆਂ ਵਿੱਚ ਤਾਨੀਆ ਪ੍ਰਵੇਜ਼ ਲੜਕੀਆਂ ਅਤੇ ਗੁਰਸ਼ਾਨ ਸਿੰਘ ਲੜਕਿਆਂ ਵਿੱਚੋਂ ਸਰਵੋਤਮ ਐਥਲੀਟ ਬਣੇ | ਸਰਵਿਸ ਸਟਾਫ ਵਿੱਚ ਧਰਮਜੀਤ ਸਿੰਘ, ਦੀਪਕ ਅਤੇ ਬਲਵਿੰਦਰ ਸਿੰਘ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਖੇਡ ਪ੍ਰਮੋਟਰ ਮਾਸਟਰ ਭੁਪਿੰਦਰ ਸਿੰਘ ਘਲੋਟੀ ਨੂੰ ਕਾਲਜ ਪ੍ਰਤੀ ਉੱਦਮਾਂ ਲਈ ਸਨਮਾਨਿਤ ਕੀਤਾ | ਮੰਚ ਸੰਚਾਲਨ ਪ੍ਰੋ. ਇੰਦਰਪਾਲ ਸਿੰਘ ਅਤੇ ਪ੍ਰੋ. ਅਮਨਦੀਪ ਕੌਰ ਨੇ ਬਾਖ਼ੂਬੀ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਗੁਰਦਿੱਤ ਸਿੰਘ, ਪ੍ਰੋ. ਮੁਜਾਹਿਦ ਹਸਨ, ਪ੍ਰੋ. ਮਨਜ਼ੂਰ ਹਸਨ, ਪ੍ਰੋ. ਮੁਹੰਮਦ ਸ਼ਕੀਲ, ਪ੍ਰੋ. ਹਾਰੂਨ, ਪ੍ਰੋ. ਰਜਿੰਦਰ ਸਿੰਘ, ਪ੍ਰੋ. ਗੁਰਜਿੰਦਰ ਸਿੰਘ ਚਹਿਲ, ਸਵੀਪ ਸਹਾਇਕ ਨੋਡਲ ਅਫ਼ਸਰ ਮੁਹੰਮਦ ਬਸ਼ੀਰ, ਮੁਹੰਮਦ ਇਸਹਾਕ, ਚਰਨਜੀਤ ਕੌਰ ਘਣਗਸ, ਨਵਕਿਰਨਪ੍ਰੀਤ ਕੌਰ, ਹੈਡਮਾਸਟਰ ਜਰਨੈਲ ਸਿੰਘ, ਰਣਬੀਰ ਸਿੰਘ ਲੋਹਗੜ੍ਹ, ਸੁਨੀਲ ਕੁਮਾਰ, ਸਾਬਕਾ ਪਿ੍ੰਸੀਪਲ ਹਰਮੇਸ਼ ਲਾਲ, ਪ੍ਰੋ. ਰੁਪਿੰਦਰ ਕੌਰ ਗਰੇਵਾਲ, ਪ੍ਰੋ. ਰਾਜਦੀਨ, ਪ੍ਰੋ. ਵਰਿੰਦਰ ਸਿੰਘ, ਕਮਾਂਡਰ ਭਵਦੀਪ ਕੌਰ, ਸੰਜੀਵ ਕੁਮਾਰ ਭਾਰਦਵਾਜ, ਰਵਿੰਦਰ ਸਿੰਘ ਲਤਾਲਾ, ਬਲਵੰਤ ਸਿੰਘ ਪੰਧੇਰ, ਕੁਲਵਿੰਦਰ ਸਿੰਘ ਅਤੇ ਸਰਪੰਚ ਮਨਦੀਪ ਸਿੰਘ ਕਟਾਹਰੀ ਹਾਜ਼ਰ ਸਨ |