26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮਾਤਾ ਨੈਣਾ ਦੇਵੀ ਦੇ ਭਗਤ ਨਾਜ਼ਰ ਸਿੰਘ ਸਿਆੜ੍ਹ ਵਾਲੇ ਨਹੀਂ ਰਹੇ

ਅਜੀਤ ਡੈਸਕ 20-02-2026
ਰਾੜਾ ਸਾਹਿਬ, 19 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਮਾਤਾ ਨੈਣਾ ਦੇਵੀ ਦੇ ਭਗਤ ਨਾਜ਼ਰ ਸਿੰਘ ਸਿਆੜ੍ਹ ਵਾਲੇ (96) ਆਪਣੇ ਪੰਜ ਭੌਤਿਕ ਸਰੀਰ ਤਿਆਗ ਗਏ ਹਨ | ਜ਼ਿਕਰਯੋਗ ਹੈ ਕਿ ਨਾਜ਼ਰ ਸਿੰਘ ਹਰ ਸਾਲ ਵੱਡੀ ਗਿਣਤੀ ਵਿੱਚ ਸੰਗਤਾਂ ਨਾਲ ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਯਾਤਰਾ 'ਤੇ ਪੈਦਲ ਜਾਂਦੇ ਸਨ | ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਉਨ੍ਹਾਂ ਨੂੰ ਘਰ ਤੋਂ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਗ਼ੁਬਾਰਿਆਂ ਤੇ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਿਲ ਸੀ | ਇਸ ਮੌਕੇ ਬਾਬਾ ਹਰਚੰਦ ਸਿੰਘ ਸਿਆੜ੍ਹ ਵਾਲੇ, ਭਾਈ ਗੁਰਚਰਨ ਸਿੰਘ, ਰਾਮ ਸਿੰਘ, ਜੰਗ ਸਿੰਘ, ਮਹੰਤ ਭਗਵਾਨਦਾਸ ਘੁਡਾਣੀ ਕਲ੍ਹਾਂ ਆਦਿ ਤੋਂ ਇਲਾਵਾ ਪਿੰਡ ਸਿਆੜ੍ਹ ਸਮੇਤ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਸਨ |
ਪਿਛਲੀ ਖ਼ਬਰ ਨਿਹੰਗ ਸਿੰਘਾਂ ਵਲੋਂ ਥਾਣੇ ਅੰਦਰ ਕਿਰਪਾਨਾਂ ਨਾਲ ਕੀਤੇ ਹਮਲੇ 'ਚ 2 ਖ਼ਿਲਾਫ਼ ਮਾਮਲੇ ਦਰਜ ਅਗਲੀ ਖ਼ਬਰ ਸਮਾਜ ਸੇਵੀ ਪਰਿਵਾਰ ਵਲੋਂ ਸਕੂਲ ਧੌਲ ਖ਼ੁਰਦ ਲਈ ਵਾਟਰ ਕੂਲਰ ਸੇਵਾ ਵਜੋਂ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।