06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕਾਲਜ ਦਾ ਚੌਥਾ ਸਾਲਾਨਾ ਖੇਡ ਸਮਾਗਮ ਸਫ਼ਲਤਾ ਪੂਰਵਕ ਰਿਹਾ

ਅਜੀਤ ਡੈਸਕ 21-02-2026
ਮਾਛੀਵਾੜਾ ਸਾਹਿਬ, 20 ਫਰਵਰੀ (ਮਨੋਜ ਕੁਮਾਰ)-ਸਥਾਨਕ ਸਰਕਾਰੀ ਕਾਲਜ ਵਿਖੇ ਚੌਥਾ ਸਲਾਨਾ ਖੇਡ ਸਮਾਰੋਹ ਸ਼ਾਨਦਾਰ ਮਾਹੌਲ ਵਿਚ ਸੰਪੰਨ ਹੋਇਆ | ਕਾਲਜ ਪਿ੍ੰਸੀਪਲ ਨੰਦਿਨੀ ਵੈਦ ਦੀ ਯੋਗ ਅਗਵਾਈ ਅਤੇ ਵਾਈਸ ਪਿ੍ੰਸੀਪਲ ਸਹਾਇਕ ਪ੍ਰੋਫੈਸਰ ਪ੍ਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਸਟਾਫ਼ ਦੇ ਸਹਿਯੋਗ ਨਾਲ ਖੇਡ ਸਮਾਰੋਹ ਸਫਲਤਾਪੂਰਵਕ ਰਿਹਾ | ਸਲਾਨਾ ਖੇਡ ਸਮਾਰੋਹ ਦਾ ਆਗਾਜ਼ ਮਾਰਚ ਪਾਸਟ ਨਾਲ ਹੋਇਆ | ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਿ੍ੰਸੀਪਲ ਨੰਦਨੀ ਵੈਦ ਨੇ ਉਨ੍ਹਾਂ ਨੂੰ 'ਜੀ ਆਇਆਂ' ਕਿਹਾ ਅਤੇ ਬੱਚਿਆਂ ਨੂੰ ਖੇਡਾਂ ਨਾਲ ਪ੍ਰਤੀਬੱਧ ਰਹਿਣ ਦਾ ਸੁਨੇਹਾ ਦਿੱਤਾ | ਮੁੱਖ ਮਹਿਮਾਨ ਨੇ ਖੇਡਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਅਤੇ ਝੰਡੇ ਦੀ ਰਸਮ ਤੋਂ ਬਾਅਦ ਖੇਡਾਂ ਦੇ ਈਵੈਂਟ ਸ਼ੁਰੂ ਹੋਏ | ਵਿਦਿਆਰਥੀਆਂ ਨੇ ਇਨ੍ਹਾਂ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲਿਆ | ਦਿਆਲਪੁਰਾ ਨੇ ਆਪਣੇ ਸੰਬੋਧਨ ਵਿਚ ਕਾਲਜ ਦੇ ਹਰ ਕੰਮ ਵਿਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਮੁਕਤ ਰਹਿਣ ਦੀ ਪ੍ਰੇਰਨਾ ਦਿੱਤੀ | 100 ਮੀਟਰ ਦੌੜ, 200 ਮੀਟਰ ਦੌੜ, ਲੰਬੀ ਛਾਲ, ਸ਼ਾਟਪੁੱਟ ਥਰੋਅ ਵਿਚ ਮੁੰਡਿਆਂ ਦੇ ਬਰਾਬਰ ਲੜਕੀਆਂ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ | ਅੰਤ ਵਿਚ ਬੱਚਿਆਂ ਨੇ ਰੱਸਾਕਸ਼ੀ ਦੇ ਮੁਕਾਬਲਿਆਂ ਦਾ ਆਨੰਦ ਮਾਣਿਆ | ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਾਹਿਲ ਕੁਮਾਰ ਬੀ. ਏ. ਭਾਗ ਪਹਿਲਾ ਅਤੇ ਲਵਲੀਨ ਕੌਰ ਬੀ. ਏ. ਭਾਗ ਦੂਜਾ ਖੇਡ ਸਮਾਰੋਹ ਦੇ ਉੱਤਮ ਖਿਡਾਰੀ ਰਹੇ | ਪਿ੍ੰਸੀਪਲ ਨੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੰਦੇ ਹੋਏ ਖੇਡ ਸਮਾਰੋਹ ਨੂੰ ਸਮਾਪਤ ਕਰਨ ਦੀ ਘੋਸ਼ਣਾ ਕੀਤੀ | ਪ੍ਰੋ. ਅਮਰਦੀਪ ਸਿੰਘ ਅਤੇ ਡੀਨ ਆਫ਼ ਸਪੋਰਟਸ ਪ੍ਰੋ. ਅਮਰੀਸ਼ ਖੁੱਲਰ ਦਾ ਵਿਸ਼ੇਸ਼ ਯੋਗਦਾਨ ਰਿਹਾ | ਸਮੂਹ ਵਿਦਿਆਰਥੀਆਂ ਅਤੇ ਸਾਰੇ ਕਾਲਜ ਸਟਾਫ਼ ਦੇ ਸਹਿਯੋਗ ਨਾਲ ਇਹ ਸਲਾਨਾ ਖੇਡ ਸਮਾਰੋਹ ਸਫਲਤਾ ਪੂਰਵਕ ਹੋ ਨਿਬੜਿਆ |
ਪਿਛਲੀ ਖ਼ਬਰ 18 ਪਿੰਡਾਂ ਨੂੰ ਚਲਾਉਣ ਵਾਲੀ ਪੁਲਿਸ ਚੌਂਕੀ ਕੋਟਾਂ ਵਿਖੇ ਸਿਰਫ਼ ਇਕ ਹੀ ਥਾਣੇਦਾਰ ਦੇ ਰਿਹਾ ਡਿਊਟੀ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਰਮ ਵਾਲੀਆ ਵਲੋਂ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।