05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

48ਵੇਂ ਦਿਨ ਸੰਘਰਸ਼ ਹੋਇਆ ਹੋਰ ਮਜ਼ਬੂਤ- ਦਸਤਾਵੇਜ਼ ਜਨਤਕ ਕਰਨ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਤੱਕ ਲੜਾਈ ਜਾਰੀ

ਅਜੀਤ ਡੈਸਕ 22-02-2026
ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)- ਬੁਲੇ੍ਹਪੁਰ (ਖੰਨਾ) ਵਿਖੇ ਨਵੇਂ ਕੋਰਟ ਕੰਪਲੈਕਸ ਦੀ ਤਜਵੀਜ਼ ਦੇ ਵਿਰੋਧ, ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ, ਨਕਸ਼ਾ ਫ਼ੀਸ ਅਤੇ ਪ੍ਰਾਪਰਟੀ ਟੈਕਸ ਦੇ ਮਸਲਿਆਂ ਅਤੇ ਸੋਸਾਇਟੀ ਐਕਟ 1860 ਦੀ ਉਲੰਘਣਾ ਕਰਨ ਵਾਲੀਆਂ ਵਿੱਦਿਅਕ ਸੰਸਥਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਸੰਬੰਧੀ ਖੰਨਾ ਸੰਘਰਸ਼ ਕਮੇਟੀ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ 48ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ |
ਅੱਜ ਮੋਰਚੇ ਤੇ ਕਰਨੈਲ ਸਿੰਘ ਇਕੋਲਾਹਾ (ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ), ਜਥੇਦਾਰ ਸਰਬਜੀਤ ਸਿੰਘ ਖ਼ਾਲਸਾ (ਕੇਂਦਰੀ ਕਮੇਟੀ ਮੈਂਬਰ, ਯੂਨਾਇਟੇਡ ਟਰੇਡਜ਼ ਯੂਨੀਅਨ ਕਾਂਗਰਸ), ਵਿਪਨ ਕੁਮਾਰ ਕਥੂਰੀਆ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ ਅਤੇ ਬਹਾਦਰ ਸਿੰਘ ਮਾਨੂੰਪੁਰ ਲੜੀਵਾਰ ਭੁੱਖ ਹੜਤਾਲ 'ਤੇ ਡਟੇ ਰਹੇ | ਖੰਨਾ ਸੰਘਰਸ਼ ਕਮੇਟੀ ਨੇ ਕਿਹਾ ਕਿ 48 ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਵੱਲੋਂ ਕੋਈ ਸਪਸ਼ਟ ਅਤੇ ਲਿਖਤੀ ਜਵਾਬ ਸਾਹਮਣੇ ਨਹੀਂ ਆਇਆ | ਨਵੇਂ ਕੋਰਟ ਕੰਪਲੈਕਸ ਦੀ ਮਨਜ਼ੂਰੀ, ਨਕਸ਼ਾ ਪਾਸ ਹੋਣ ਅਤੇ ਫਾਇਰ ਸੇਫ਼ਟੀ ਸਬੰਧੀ ਦਸਤਾਵੇਜ਼ ਅਜੇ ਤੱਕ ਜਨਤਕ ਨਹੀਂ ਕੀਤੇ ਗਏ, ਜਿਸ ਨਾਲ ਲੋਕਾਂ ਵਿੱਚ ਸ਼ੰਕਾ ਹੋਰ ਗਹਿਰੀ ਹੋ ਰਹੀ ਹੈ | ਕਮੇਟੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਮੰਗੀ ਗਈ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ | ਜੇਕਰ ਨਿਰਧਾਰਿਤ ਸਮੇਂ ਅੰਦਰ ਸੰਤੋਸ਼ਜਨਕ ਜਵਾਬ ਨਾ ਮਿਲਿਆ ਤਾਂ ਅਗਲਾ ਕਾਨੂੰਨੀ ਕਦਮ- ਅਪੀਲ ਅਤੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ -ਚੁੱਕਿਆ ਜਾਵੇਗਾ | ਇਸ ਮੌਕੇ ਹੋਰਾਂ ਤੋਂ ਇਲਾਵਾ ਪ੍ਰੇਮ ਸਿੰਘ ਮੋਹਨਪੁਰ, ਰਾਜਿੰਦਰ ਸਿੰਘ (ਸਾਬਕਾ ਪੰਚ), ਬਹਾਲ ਸਿੰਘ ਨਾਗਰਾ (ਆਗੂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ), ਐਡਵੋਕੇਟ ਅਸ਼ੋਕ ਕੁਮਾਰ ਮੱਗੂ, ਐਡਵੋਕੇਟ ਸੋਹਣ ਸਿੰਘ ਸਹੋਤਾ, ਐਡਵੋਕੇਟ ਰਾਜਵੀਰ ਸਿੰਘ, ਐਡਵੋਕੇਟ ਸਾਹਿਲਦੀਪ ਸਿੰਘ, ਵਰਿੰਦਰ ਕੌਰ ਢਿੱਲੋਂ, ਸੁਖਚੈਨ ਕੌਰ, ਰਾਜੇਸ਼ ਕੁਮਾਰ ਮੇਸ਼ੀ, ਅਭਿਸ਼ੇਕ ਰਾਜ, ਹਰਭਜਨ ਸਿੰਘ ਦੁਲਮਾਂ, ਹਰਪਾਲ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਮ ਸਿੰਘ, ਜਸਵੰਤ ਸਿੰਘ, ਸ਼ਮਸ਼ੇਰ ਸਿੰਘ, ਸਤਵਿੰਦਰ ਸਿੰਘ, ਜਸਵੰਤ ਸਿੰਘ ਕਾਨਪੁਰ, ਸ਼ਿੰਦਰਪਾਲ ਹੁੰਝਣ ਆਦਿ ਨੇ ਵੀ ਹਾਜ਼ਰੀ ਲਵਾਈ ਅਤੇ ਸੰਘਰਸ਼ ਨਾਲ ਏਕਤਾ ਜਤਾਈ |
ਪਿਛਲੀ ਖ਼ਬਰ ਖੰਨਾ 'ਚ ਪੰਜਾਬ ਸਖੀ ਸ਼ਕਤੀ ਮੇਲੇ ਦੀਆਂ ਰੌਣਕਾਂ ਸ਼ੁਰੂ ਅਗਲੀ ਖ਼ਬਰ ਟੈੱਟ ਦੀ ਸ਼ਰਤ ਖ਼ਤਮ ਕਰਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।