06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਹਾਰਨ ਮਾਜਰਾ ਵਿਖੇ 19ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਅੱਜ

ਅਜੀਤ ਡੈਸਕ 22-02-2026
ਮਲੌਦ, 21 ਫਰਵਰੀ (ਸਹਾਰਨ ਮਾਜਰਾ)- ਉੱਘੇ ਸਮਾਜ ਸੇਵੀ ਡਾ. ਐਸ. ਪੀ. ਸਿੰਘ ਓਬਰਾਏ ਦੇ ਸਰਬੱਤ ਦਾ ਭਲਾ ਟੱਰਸਟ ਦੀ ਅਗਵਾਈ ਹੇਠ 723ਵਾਂ ਅਤੇ ਇਸੇ ਕੜੀ ਤਹਿਤ ਸਮਾਜ ਸੇਵੀ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਪੰਧੇਰ ਯੂ. ਐੱਸ. ਏ ਅਤੇ ਸਵ. ਗੁਰਦਿਆਲ ਸਿੰਘ ਪੰਧੇਰ ਦੇ ਪਰਿਵਾਰ ਵਲੋਂ 19ਵਾਂ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਕੈਂਪ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਪਿੰਡ ਸਹਾਰਨ ਮਾਜਰਾ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ 22 ਫਰਵਰੀ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਿਸ ਵਿਚ ਮੁੱਖ ਮਹਿਮਾਨ ਡਾ. ਐਸ. ਪੀ. ਐਸ ਓਬਰਾਏ ਮੈਨੇਜਿੰਗ ਟਰੱਸਟੀ ਹੋਣਗੇ | ਨਰਦੀਪ ਸਿੰਘ ਪੰਧੇਰ ਨੇ ਦੱਸਿਆ ਕਿ ਅੱਖਾਂ ਦੇ ਮਰੀਜ਼ਾਂ ਦਾ ਚੈੱਕ ਅੱਪ ਅਤੇ ਓਪਰੇਸ਼ਨ ਡਾ. ਪਰਮਜੀਤ ਸਿੰਘ (ਸਰਜਨ ਆਈ) ਅੰਬਾਲਾ ਅੱਖਾਂ ਦਾ ਹਸਪਤਾਲ ਮੁਬਾਰਿਕ ਪੈਲੇਸ ਰਾਜੇ ਦਾ ਬਾਗ ਮਲੇਰਕੋਟਲਾ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾਣਗੇ |
ਪਿਛਲੀ ਖ਼ਬਰ ਬਜ਼ੁਰਗ ਟਕਸਾਲੀ ਕਾਂਗਰਸੀ ਆਗੂ ਅਮਰਜੀਤ ਸਿੰਘ ਜਟਾਣਾ ਦਾ ਦਿਹਾਂਤ ਅਗਲੀ ਖ਼ਬਰ ਏ. ਐਸ. ਕਾਲਜ ਫ਼ਾਰ ਵੁਮੈਨ, ਖੰਨਾ ਦੇ ਪੰਜਾਬੀ ਵਿਭਾਗ ਵਲੋਂ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।