07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜਗਰਾਉਂ-ਰਾਏਕੋਟ ਿਲੰਕ ਸੜਕ 'ਤੇ ਰਜਵਾਹੇ ਦਾ ਪੁਲ ਬਣਨ ਕਰਕੇ ਸੜਕ ਮਾਰਗ ਇਕ ਮਹੀਨਾ ਰਹੇਗਾ ਬੰਦ

ਅਜੀਤ ਡੈਸਕ 22-02-2026
ਜਗਰਾਉਂ, 21 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ-ਰਾਏਕੋਟ ਪ੍ਰਮੁੱਖ ਮਾਰਗ, ਜੋ ਜਲੰਧਰ-ਬਰਨਾਲਾ-ਸਿਰਸਾ ਨੂੰ ਜੋੜਦਾ ਹੈ, ਇਸ ਰਸਤੇ ਵਿਚ ਅਬੋਹਰ ਬਰਾਂਚ ਦੇ ਮਾਣੂੰਕੇ ਰਜਵਾਹਾ ਦਾ ਪੁਨਰ ਨਿਰਮਾਣ ਹੋਣ ਕਰਕੇ ਇਕ ਮਹੀਨੇ ਤੱਕ ਇਹ ਸੜਕ ਬੰਦ ਰਹੇਗੀ | ਅੰਗਰੇਜੀ ਹਕੂਮਤ ਵੇਲੇ ਬਣੇ ਇਸ ਪੁਲ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਸੀ ਤੇ ਇਸ ਰੋਡ ਤੋਂ ਦੀ ਲੰਘਦੇ ਓਵਰਲੋਡ ਵਾਹਨਾਂ ਕਰਕੇ ਹਾਦਸਿਆਂ ਦਾ ਭੈਅ ਬਣਿਆ ਰਹਿੰਦਾ ਸੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਮਾਰਗ ਮਾਲਵਾ ਨੂੰ ਵਾਇਆ ਜਗਰਾਉਂ ਸਤਲੁਜ ਦਰਿਆ ਰਾਹੀਂ ਦੁਆਬੇ ਨਾਲ ਜੋੜਦਾ ਹੈ ਤੇ ਇਸ ਪੁਲ ਦੇ ਪੁਨਰ ਨਿਰਮਾਣ ਨਾਲ ਸਿਰਫ਼ ਜਗਰਾਉਂ ਨੂੰ ਹੀ ਨਹੀਂ ਪੰਜਾਬ ਭਰ ਦੇ ਕਾਰੋਬਾਰੀਆਂ ਨੂੰ ਲਾਹਾ ਮਿਲੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੀ ਵਿਭਾਗ ਅਖਾੜਾ ਦੇ ਐਕਸੀਅਨ ਜਿਨੇਸ ਗੋਇਲ ਨੇ ਦੱਸਿਆ ਇਹ ਪੁਲ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਇਸ ਪੁਲ ਦਾ ਪੁਨਰ ਨਿਰਮਾਣ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵਲੋਂ 45 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ | ਸ੍ਰੀ ਜਿਨੇਸ ਗੋਇਲ ਅਨੁਸਾਰ ਇਸ ਪੁਲ ਦਾ ਆਰੰਭ ਕਾਰਜ ਸੋਮਵਾਰ 23 ਫਰਵਰੀ ਤੋਂ ਕੀਤਾ ਜਾ ਰਿਹਾ ਹੈ | ਉਨ੍ਹਾਂ ਪੁਲ ਦੇ ਮੁਕੰਮਲ ਕੰਮ ਲਈ 1 ਮਹੀਨੇ ਦੇ ਸਮੇਂ ਦੀ ਸੰਭਾਵਨਾ ਜਿਤਾਈ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਿਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਨੂੰ ਇਕ ਵਿਸ਼ੇਸ਼ ਰੋਡ ਮੈਪ ਅਤੇ ਜਨਤਿਕ ਸੂਚਨਾਂ ਜਾਰੀ ਕਰਨ ਲਈ ਵੀ ਲਿਖਤੀ ਪੱਤਰ ਜ਼ਾਰੀ ਕੀਤਾ ਗਿਆ ਹੈ | ਸ੍ਰੀ ਗੋਇਲ ਨੇ ਆਖਿਆ ਰਾਏਕੋਟ ਤੋਂ ਜਗਰਾਉਂ ਜਾਣ ਵਾਲੇ ਰਾਹਗੀਰਾਂ ਲਈ ਆਵਾਜਾਈ ਬੰਦ ਕਰਨ, ਰਾਹਗੀਰਾਂ ਨੂੰ ਦਰਪੇਸ਼ ਮੁਸ਼ਕਿਲ ਦੇ ਹੱਲ ਅਤੇ ਸਰਕਾਰੀ ਕੰਮ ਨੂੰ ਨਿਰਵਿਘਨ ਜਾਰੀ ਰੱਖਣ ਲਈ ਇਕ ਵੱਖਰਾ ਰੋਡ ਮੈਪ ਵੀ ਦਿੱਤਾ ਗਿਆ ਹੈ | ਜਿਸ ਤਹਿਤ ਜਗਰਾਉਂ ਤੋਂ ਰੂਮੀ, ਛੱਜਾਵਾਲ, ਤਲਵੰਡੀ ਕਲਾਂ ਰਾਹੀਂ ਬੁਰਜ ਹਰੀ ਸਿੰਘ ਹੋ ਕੇ ਲੁਧਿਆਣਾ-ਬਠਿੰਡਾ ਮਾਰਗ ਰਾਹੀਂ ਗੋਂਦਵਾਲ ਰਾਏਕੋਟ ਜਾਇਆ ਜਾਵੇਗਾ | ਉਨ੍ਹਾਂ ਰਾਏਕੋਟ-ਜਗਰਾਉਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪੁਲ ਦੀ ਮੁੜ ਉਸਾਰੀ ਨੂੰ ਲੈ ਕੇ ਨਵੇਂ ਰੋਡ ਮੈਪ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ |
ਪਿਛਲੀ ਖ਼ਬਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਬੱਦੋਵਾਲ 'ਚ ਖ਼ੂਨਦਾਨ ਕੈਂਪ ਅਗਲੀ ਖ਼ਬਰ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਡਿਗਰੀ ਵੰਡ ਸਮਾਰੋਹ ਬੜੇ ਹੀ ਪ੍ਰੇਰਨਾਦਾਇਕ ਮਾਹੌਲ 'ਚ ਹੋ ਨਿੱਬੜਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।