07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਵਲੋਂ ਧਾਰਮਿਕ ਮੁਕਾਬਲਿਆਂ 'ਚ ਓਵਰਆਲ ਟਰਾਫ਼ੀ 'ਤੇ ਕਬਜ਼ਾ

ਅਜੀਤ ਡੈਸਕ 22-02-2026
ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਧਾਰਮਿਕ ਖੇਤਰ ਵਿਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ | ਕਲਗੀਧਰ ਗੁਰਮਤਿ ਪ੍ਰਚਾਰ ਟਰੱਸਟ ਪਿੰਡ ਮਹੇਰਨਾਂ, ਜ਼ਿਲ੍ਹਾ ਮਲੇਰਕੋਟਲਾ ਵਿਖੇ ਗੁਰਬਾਣੀ ਕੰਠ, ਕਵੀਸ਼ਰੀ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ | ਜਿਸ ਵਿਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਅਰਥੀਆਂ ਨੇ ਵੱਖ-ਵੱਖ ਸਕੂਲਾਂ ਨਾਲ ਮੁਕਾਬਲਾ ਕਰਦਿਆਂ ਰਨਰਅੱਪ ਓਵਰਆਲ ਟਰਾਫ਼ੀ ਉੱਤੇ ਕਬਜ਼ਾ ਕੀਤਾ | ਇਸ ਮੌਕੇ ਕਵੀਸ਼ਰੀ, ਦਸਤਾਰ ਅਤੇ ਗੁਰਬਾਣੀ ਕੰਠ ਮੁਕਾਬਲਿਆਂ ਵਿਚੋਂ ਜਗਪ੍ਰੀਤ ਸਿੰਘ, ਹਰਸੀਰਤ ਕੌਰ, ਗੁਰਨੂਰ ਕੌਰ, ਮਨਜੋਤ ਸਿੰਘ, ਹਰਕੀਰਤ ਸਿੰਘ ਤੇ ਮਨਦੀਪ ਸਿੰਘ ਆਦਿ ਵਿਦਿਆਰਥੀਆਂ ਨੇ ਵੱਖ-ਵੱਖ ਪਹਿਲੇ ਸਥਾਨ ਹਾਸਲ ਕੀਤੇ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਸਮੂਹ ਜੇਤੂ ਵਿਦਿਆਰਥੀਆਂ ਤੇ ਸਕੂਲ ਦੇ ਧਾਰਮਿਕ ਅਧਿਆਪਕਾਂ ਰੁਪਿੰਦਰ ਸਿੰਘ, ਹਰਮਨਜੀਤ ਸਿੰਘ, ਮੈਡਮ ਮਨਪ੍ਰੀਤ ਕੌਰ, ਸੁਖਦੀਪ ਕੌਰ ਤੇ ਸ਼ਿੰਦਰਪਾਲ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ, ਵੀਰਾਂ ਬਾਲੀ ਕੌੜਾ, ਮਨਪ੍ਰੀਤ ਕੌਰ, ਹਰਜੋਤ ਸਿੰਘ ਸਿੱਧੂ, ਜਗਰੂਪ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਬਿਕਰਮਜੀਤ ਖ਼ਾਲਸਾ ਨੇ ਖੈਹਿਰਾ ਬੇਟ ਵਿਖੇ ਰੇਤ ਮਾਈਨਿੰਗ ਖ਼ਿਲਾਫ਼ ਚੱਲ ਰਹੇ ਪੱਕੇ ਧਰਨੇ 'ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਬੀ.ਕੇ.ਯੂ. ਡਕੌਂਦਾ ਦੇ ਆਗੂਆਂ ਵਲੋਂ ਐੱਸ.ਡੀ.ਐੱਮ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।