28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਕਾਂਗਰਸ ਪਾਰਟੀ ਆਪਣੇ ਸਟੈਂਡ 'ਤੇ ਕਾਇਮ, ਨਹੀਂ ਦੇਵੇਗੀ ਕਿਸੇ ਨੂੰ ਸਮਰਥਨ-ਪਰਮਿੰਦਰ ਤਿਵਾੜੀ

ਅਜੀਤ ਡੈਸਕ 28-02-2026
ਮਾਛੀਵਾੜਾ ਸਾਹਿਬ, 27 ਫਰਵਰੀ (ਮਨੋਜ ਕੁਮਾਰ)-ਪੰਜਾਬ ਸਰਕਾਰ ਦੇ ਹੁਕਮਾਂ 'ਤੇ ਜਾਰੀ ਸਥਾਨਕ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਨਿਯੁਕਤੀ ਤਹਿਤ ਜਿੱਥੇ ਚੇਅਰਮੈਨ ਦਾ ਅਹੁਦਾ ਇਸਤਰੀ ਵਰਗ ਲਈ ਰਾਖਵਾਂ ਕੀਤਾ ਗਿਆ ਹੈ | ਜਦੋਂ ਕਿ ਉਪ ਚੇਅਰਮੈਨ ਦਾ ਅਹੁਦਾ ਮਰਦ ਲਈ ਰੱਖਿਆ ਗਿਆ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਚੇਅਰਮੈਨ ਕਿਸ ਪਾਰਟੀ ਦਾ ਉਮੀਦਵਾਰ ਹੋਵੇਗਾ ਕਿਉਂਕਿ ਸੱਤਾਧਾਰੀ ਪਾਰਟੀ 'ਆਪ' ਨੂੰ ਬਲਾਕ ਸੰਮਤੀ ਚੋਣਾਂ 'ਚ 6 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਅਤੇ ਅਕਾਲੀ ਦਲ ਨੂੰ ਵੀ 6 ਸੀਟਾਂ ਮਿਲੀਆਂ ਪਰ ਕਾਂਗਰਸ ਪਾਰਟੀ ਨੂੰ ਮਿਲੀਆਂ 3 ਸੀਟਾਂ ਦੀ ਭੂਮਿਕਾ ਇਸ ਚੇਅਰਮੈਨ ਦੇ ਅਹੁਦੇ 'ਤੇ ਪੱਕੀ ਮੋਹਰ ਲਗਾ ਸਕਦੀ ਹੈ | ਜਦੋਂ ਕਿ ਭਾਜਪਾ ਦੀ ਝੋਲੀ 1 ਸੀਟ ਆਈ ਪਰ ਇਸ ਸਾਰੇ ਸਸਪੈਂਸ ਦੇ ਵਿਚ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਇਸ ਗੱਲ ਦਾ ਸਾਫ਼ ਸੰਕੇਤ ਦਿੱਤਾ ਕਿ ਉਹ ਕਿਸੇ ਵੀ ਪਾਰਟੀ ਦਾ ਸਮਰਥਨ ਨਾ ਤਾਂ ਬਾਹਰੀ ਅਤੇ ਨਾ ਹੀ ਅੰਦਰੂਨੀ ਤੌਰ 'ਤੇ ਕਰਨਗੇ ਤੇ ਉਹ ਇਸ ਖੇਡ ਤੋਂ ਫਿਲਹਾਲ ਪੂਰੀ ਤਰ੍ਹਾਂ ਬਾਹਰ ਹਨ | ਹੁਣ ਜਾਂ ਤਾਂ 9 ਸੀਟਾਂ ਦੇ ਬਹੁਮਤ ਲਈ ਅਕਾਲੀ ਦਲ, 'ਆਪ' ਨੂੰ ਸਮਰਥਨ ਕਰੇ ਜਾਂ ਫਿਰ 'ਆਪ', ਅਕਾਲੀ ਦਲ ਨੂੰ | ਪਰ ਇਨ੍ਹਾਂ ਦੋਵਾਂ ਸਥਿਤੀਆਂ ਵਿਚ ਅਜਿਹਾ ਕਿਸੇ ਵੀ ਕੀਮਤ 'ਤੇ ਸੰਭਵ ਨਹੀਂ ਜਾਪਦਾ ਤੇ ਇਹ ਵੀ ਹੋ ਸਕਦਾ ਹੈ ਕਿ ਸਥਾਨਕ ਬਲਾਕ ਸੰਮਤੀ ਦੇ ਇਹ ਦੋਵੇਂ ਰਸਮੀ ਅਹੁਦੇ ਖਾਲੀ ਕੁਰਸੀਆਂ ਬਣ ਕੇ ਹੀ ਰਹਿ ਜਾਣ |
ਪਿਛਲੀ ਖ਼ਬਰ ਦੋਰਾਹਾ ਦੱਖਣੀ ਬਾਈਪਾਸ ਰੋਡ 'ਤੇ ਬਣਿਆ ਰਸਤਾ ਹਾਦਸਿਆਂ ਨੂੰ ਦੇ ਰਿਹਾ ਸੱਦਾ ਅਗਲੀ ਖ਼ਬਰ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਕੇ.ਜੀ. ਜਮਾਤ ਦੇ ਵਿਦਿਆਰਥੀਆਂ ਦਾ ਡਿਗਰੀ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।