27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਬੜੂੰਦੀ 'ਚ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਸਾਲਾਨਾ ਸਮਾਗਮ ਕੱਲ੍ਹ ਤੋਂ • 1 ਮਾਰਚ ਦੀ ਰਾਤ ਨੂੰ ਹੋਵੇਗਾ ਅੰਮਿ੍ਤ ਸੰਚਾਰ

ਅਜੀਤ ਡੈਸਕ 28-02-2026
ਲੋਹਟਬੱਦੀ, 27 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ)-ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਨਾਨਕੇ ਨਗਰ ਪਿੰਡ ਬੜੂੰਦੀ ਸਥਿਤ ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਜੀ ਨਾਨਕਸਰ ਠਾਠ ਪੱਤੀ ਮਾਨਾਂ/ਬੜੂੰਦੀ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਸਾਲਾਨਾ ਜਪ ਤਪ ਸਮਾਗਮ ਕੱਲ੍ਹ 1 ਮਾਰਚ ਤੋਂ ਸ਼ੁਰੂ ਹੋਣਗੇ | ਮੌਜੂਦਾ ਸੰਚਾਲਕ ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਣ ਵਾਲੇ ਇਹ ਸਮਾਗਮ 26 ਮਾਰਚ ਤੱਕ ਜਾਰੀ ਰਹਿਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਗੁਰਮੇਲ ਸਿੰਘ ਨੀਲੂ ਅਤੇ ਬਾਬਾ ਦਵਿੰਦਰ ਸਿੰਘ ਬੜੂੰਦੀ ਨੇ ਦੱਸਿਆ ਕਿ ਕੱਲ੍ਹ 1 ਮਾਰਚ ਦਿਨ ਐਤਵਾਰ ਨੂੰ ਰਾਤ 8 ਵਜੇ ਤੁਕ-ਤੁਕ ਵਾਲੇ ਸ੍ਰੀ ਸੰਪਟ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ, ਜਿਸ ਦੀ ਸੰਪੂਰਨਤਾ 26 ਮਾਰਚ ਰਾਤ 8 ਵਜੇ ਹੋਵੇਗੀ | ਸਮਾਗਮਾਂ ਦੀ ਆਰੰਭਤਾ ਤੋਂ ਪਹਿਲਾਂ ਅੰਮਿ੍ਤ ਸੰਚਾਰ ਹੋਵੇਗਾ | ਬਾਬਾ ਨੀਲੂ ਅਤੇ ਬਾਬਾ ਦਵਿੰਦਰ ਸਿੰਘ ਨੇ ਦੱਸਿਆ ਕਿ 26 ਮਾਰਚ ਨੂੰ ਦਿਨ ਸਮੇਂ ਸਵੇਰੇ 10 ਵਜੇ ਨਾਨਕਸਰ ਠਾਠ ਪੱਤੀ ਮਾਨਾਂ/ਬੜੂੰਦੀ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ | ਜਿਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ, ਰਾਗੀ, ਢਾਡੀ/ਕਵੀਸ਼ਰ, ਗੁਣੀ-ਗਿਆਨੀ, ਵਿਦਵਾਨ ਅਤੇ ਸਿੱਖ ਪੰਥ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ | ਇਹ ਨਗਰ ਕੀਰਤਨ ਸਮੁੱਚੇ ਨਗਰ ਪਿੰਡ ਬੜੂੰਦੀ ਦੀ ਪਰਿਕਰਮਾਂ ਕਰਦਿਆਂ 5 ਪੜਾਵਾਂ ਤੋਂ ਗੁਜਰਦਾ ਹੋਇਆ ਸ਼ਾਮ 6.30 ਵਜੇ ਨਾਨਕਸਰ ਠਾਠ ਪੱਤੀ ਮਾਨਾਂ ਪੁੱਜੇਗਾ | ਉਪਰੰਤ ਰਾਤ ਨੂੰ ਮਾਤਾ ਪ੍ਰਤਾਪ ਕੌਰ ਯਾਦਗਾਰੀ ਦੀਵਾਨ ਹਾਲ 'ਚ ਰੈਣ ਸੁਬਾਈ ਕੀਰਤਨ ਦਰਬਾਰ ਸਜਣਗੇ, ਜਿਸ 'ਚ ਵੱਖ-ਵੱਖ ਸੰਤ-ਮਹਾਂਪੁਰਸ਼/ਹਜੂਰੀ ਰਾਗੀ/ਕੀਰਤਨੀ ਜਥੇ ਸੰਗਤਾਂ ਨੂੰ ਸੰਤਾਂ-ਮਹਾਂਪੁਰਸ਼ਾਂ ਦੀ ਮਹਿਮਾ ਕਰਕੇ ਗੁਰੂ ਇਤਿਹਾਸ ਨਾਲ ਜੋੜਨਗੇ |
ਪਿਛਲੀ ਖ਼ਬਰ ਪਿੰਡ ਮੱਲ੍ਹੀਪੁਰ ਵਿਚ ਸ਼ਹੀਦਾਂ ਸਿੰਘਾਂ ਦੀ ਯਾਦ 'ਚ ਸਮਾਗਮ ਕਰਵਾਇਆ ਅਗਲੀ ਖ਼ਬਰ ਗੁੱਜਰਵਾਲ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ • ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ 17 ਤੋਂ 19 ਮਾਰਚ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।