19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੱਲ੍ਹ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਕੀਤੇ ਜਾਣਗੇ ਰੋਸ ਪ੍ਰਦਰਸ਼ਨ-ਜਸਵਿੰਦਰ ਸਿੰਘ

ਅਜੀਤ ਡੈਸਕ 01-03-2026
ਕੁਹਾੜਾ, 28 ਫਰਵਰੀ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਮਾਂਗਟ-2, 3 ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ 22 ਫਰਵਰੀ ਦੀ ਸ਼੍ਰੀ ਅਨੰਦਪੁਰ ਸਾਹਿਬ ਮਹਾਂ ਰੈਲੀ ਤੋ ਬਾਅਦ ਸਿੱਖਿਆ ਮੰਤਰੀ ਵਲੋਂ ਟੈੱਟ ਦੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਸਾਂਝੇ ਮੋਰਚੇ ਤੇ ਸਹਿਯੋਗੀ ਜਥੇਬੰਦੀਆਂ ਨੂੰ 27 ਫਰਵਰੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ | ਪਰ ਸਿੱਖਿਆ ਮੰਤਰੀ ਵਲੋਂ ਇਹ ਮੀਟਿੰਗ 6 ਮਾਰਚ ਨੂੰ ਕਰਨ ਕਰ ਕੇ 2 ਮਾਰਚ ਨੂੰ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਬਲਾਕ ਆਗੂ ਨੇ ਕਿਹਾ ਕਿ ਟੈੱਟ ਦੇ ਮਸਲੇ 'ਤੇ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਲੱਗਦੀ ਕਿਉਂਕਿ 8 ਮਾਰਚ ਨੂੰ ਟੈੱਟ ਦੇ ਹੋਣ ਵਾਲੇ ਪੇਪਰ ਦੇ ਸਿਲੇਬਸ ਬਾਰੇ ਅਧਿਆਪਕਾਂ ਨੂੰ ਕੁੱਝ ਵੀ ਨਹੀਂ ਪਤਾ | ਉਨ੍ਹਾਂ ਕਿਹਾ ਕਿ 27 ਫਰਵਰੀ ਦੀ ਮੀਟਿੰਗ ਨੂੰ ਅੱਗੇ ਕਰਨ ਤੋਂ ਪਤਾ ਲਗਦਾ ਹੈ ਕਿ ਸਰਕਾਰ ਨੇ ਟੈੱਟ ਦੇ ਇਸ ਪੇਪਰ ਬਾਰੇ ਕੋਈ ਵੀ ਠੋਸ ਨੀਤੀ ਨਹੀਂ ਤਿਆਰ ਕੀਤੀ | ਉਨ੍ਹਾਂ ਕਿਹਾ ਕਿ 27 ਫਰਵਰੀ ਦੀ ਮੀਟਿੰਗ ਵਿਚ ਸਿੱਖਿਆ ਮੰਤਰੀ ਨਾਲ ਅਧਿਆਪਕ ਜਥੇਬੰਦੀਆਂ ਨੇ ਟੈੱਟ ਦੇ ਮਸਲੇ 'ਤੇ ਸਾਰੇ ਪ੍ਰਸ਼ਨ ਕਲੀਅਰ ਕਰਨੇ ਸਨ | ਪਰ ਇਹ ਮੀਟਿੰਗ ਅੱਗੇ ਹੋਣ ਕਰ ਕੇ ਅਧਿਆਪਕਾਂ ਦੀ ਚਿੰਤਾ ਵੱਧ ਗਈ ਹੈ | ਜ਼ਿਲ੍ਹਾ ਕਮੇਟੀ ਮੈਂਬਰ ਪਵਨ ਕੁਮਾਰ ਨੇ ਕਿਹਾ ਕਿ ਬਾਕੀ ਰਾਜ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਤੇ ਇਸ ਦਾ ਕੋਈ ਨਾ ਕੋਈ ਹੱਲ ਕੱਢਣ ਦਾ ਯਤਨ ਕਰ ਰਹੇ ਹਨ | ਪਰ ਪੰਜਾਬ ਸਰਕਾਰ ਅਜੇ ਸਿਰਫ਼ ਹਵਾ ਵਿਚ ਗੱਲਾਂ ਕਰ ਰਹੀ ਹੈ, ਜਿਸ ਕਰ ਕੇ ਸਮੂਹ ਜਥੇਬੰਦੀਆਂ ਵਲੋਂ 2 ਮਾਰਚ ਨੂੰ ਲੁਧਿਆਣੇ ਜ਼ਿਲੇ੍ਹ ਵਿਚ ਮੰਤਰੀ ਸੰਜੀਵ ਅਰੋੜਾ ਤੇ ਤਰੁਨਦੀਪ ਸਿੰਘ ਸੌਂਦ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮਾਂਗਟ-2, 3 ਦੇ ਅਧਿਆਪਕਾਂ ਵਲੋਂ ਵੱਡੀ ਗਿਣਤੀ ਵਿਚ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਸ਼ਮੂਲੀਅਤ ਕੀਤੀ ਜਾਵੇਗੀ |
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵੱਲੋਂ ਪਿੰਡ ਜਰਗ ਵਿਖੇ ਮੈਡੀਕਲ ਜਾਂਚ ਕੈਂਪ ਅੱਜ ਅਗਲੀ ਖ਼ਬਰ ਕਣਕ ਦੀ ਫ਼ਸਲ ਲਈ ਫਿਲਹਾਲ ਕੁਦਰਤ ਮਿਹਰਬਾਨ, ਝਾੜ ਵਧੀਆ ਰਹਿਣ ਦਾ ਅਨੁਮਾਨ-ਮਾਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।