23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਾਂਗਰਸ ਪਾਰਟੀ ਦੇ ਸੰਗਠਨ ਸਿਰਜਨ ਅਧੀਨ ਬਲਾਕ ਦੀ ਕਮਾਨ ਮੁੜ ਤਿਵਾੜੀ ਦੇ ਹੱਥ <br/>

ਪਰਮਿੰਦਰ ਤਿਵਾੜੀ ਦੀ ਫ਼ਾਇਲ ਫ਼ੋਟੋ |<br/> 02-03-2026

ਮਾਛੀਵਾੜਾ ਸਾਹਿਬ, 1 ਮਾਰਚ (ਮਨੋਜ ਕੁਮਾਰ)-ਕੁੱਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਟੂਰਿਜ਼ਮ ਵਿਭਾਗ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਚੇਅਰਮੈਨ ਆਰ. ਐਨ. ਬਾਲੀ ਨੇ ਪੁਲਿਸ ਜ਼ਿਲ੍ਹਾ ਖੰਨਾ ਵਿਚ ਕਾਂਗਰਸੀ ਵਰਕਰਾਂ ਨਾਲ ਵੱਡੇ ਪੱਧਰਾਂ 'ਤੇ ਮੀਟਿੰਗਾਂ ਕੀਤੀਆਂ ਤੇ ਜਿਸ ਵਿਚ ਸੰਗਠਨ ਸਿਰਜਨ ਅਧੀਨ ਆਮ ਵਰਕਰਾਂ ਦੀ ਆਪਣੇ ਆਗੂਆਂ ਪ੍ਰਤੀ ਵਿਸ਼ੇਸ਼ ਰਾਇ ਲਈ ਗਈ | ਇਸ ਰਾਇ ਤੋਂ ਬਾਦ ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਪਰਮਿੰਦਰ ਤਿਵਾੜੀ ਨੂੰ ਬਲਾਕ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਨਾਲ ਨਿਵਾਜਿਆ ਹੈ ਤੇ ਪਾਰਟੀ ਪ੍ਰਤੀ ਹੁਣ ਤੱਕ ਦੇ ਕੀਤੇ ਉਨਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ | ਇਸ ਦੇ ਨਾਲ ਹੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਲਈ ਲਖਵੀਰ ਸਿੰਘ ਲੱਖਾ ਨੂੰ ਵੀ ਮੁੜ ਜ਼ਿੰਮੇਵਾਰੀ ਸੌਂਪੀ ਗਈ ਹੈ | ਅਸਲ ਵਿਚ ਕਈ ਦਿਨਾਂ ਤੱਕ ਚੱਲੀ ਕਾਂਗਰਸ ਪਾਰਟੀ ਦੀ ਸੰਗਠਨ ਸਿਰਜਨ ਦੀ ਇਹ ਪ੍ਰਕਿਰਿਆ ਵੱਖ-ਵੱਖ ਪਿੰਡਾਂ ਵਿਚ ਕੀਤੀ ਗਈ ਤੇ ਆਗੂਆਂ ਦਾ ਜ਼ਮੀਨੀ ਪੱਧਰ 'ਤੇ ਕੰਮਾਂ ਦਾ ਮੁਲਾਂਕਣ ਕੀਤਾ ਗਿਆ |

ਪਿਛਲੀ ਖ਼ਬਰ ਅਕਾਲੀ ਸੁਪਰੀਮੋ ਦੀ ਫੇਰੀ ਮੌਕੇ ਪਿੰਡ ਇਰਾਕ ਦੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤੀ ਸ਼ਿਰਕਤ <br/> ਅਗਲੀ ਖ਼ਬਰ ਨਗਰ ਕੌਂਸਲ ਫਿਰੋਜ਼ਪੁਰ 'ਚ ਸੈਨੀਟੇਸ਼ਨ ਵਰਕਰਾਂ ਅਤੇ ਸਫ਼ਾਈ ਕਰਮਚਾਰੀਆਂ ਦੀ 2 ਰੋਜ਼ਾ ਸੁਰੱਖਿਆ ਅਤੇ ਹੁਨਰ ਵਿਕਾਸ ਸਿਖਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।