ਅਹਿਮਦਗੜ੍ਹ, 1 ਮਾਰਚ (ਰਵਿੰਦਰ ਪੁਰੀ)-ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਦੇ ਵੱਡੇ ਸਹਿਯੋਗ ਬਣਾਈ ਗਈ ਨਵੀ ਪਾਰਕਿੰਗ ਦਾ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਨਵੀਂ ਪਾਰਕਿੰਗ ਦਾ ਉਦਘਾਟਨ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਵਲੋਂ ਕੀਤਾ ਗਿਆ | ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਸਦਕਾ ਕੀਤੇ ਗਏ ਇਸ ਵੱਡੇ ਉਪਰਾਲੇ ਸਬੰਧੀ ਸ਼ੁਕਰਾਨਾ ਸਮਾਗਮ ਮੌਕੇ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਘਰ ਦੇ ਵਜ਼ੀਰ ਭਾਈ ਰਵਿੰਦਰ ਸਿੰਘ ਅਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮਾਤਾ ਸੁਖਦਰਸ਼ਨ ਕੌਰ ਨੇ ਬੀਬੀਆਂ ਨਾਲ ਮਿਲ ਕੇ ਸੰਗਤੀ ਰੂਪ ਵਿਚ ਕੀਤੇ ਗਏ | ਹਜੂਰੀ ਰਾਗੀ ਭਾਈ ਉਂਕਾਰ ਸਿੰਘ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਉਪਰੰਤ ਮੁੱਖ ਕੀਰਤਨੀਏ ਰਾੜਾ ਸਾਹਿਬ ਭਾਈ ਸੁਖਵਿੰਦਰ ਸਿੰਘ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਇਆ ਗਿਆ | ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸੈਕਟਰੀ ਨਿਹਾਲ ਸਿੰਘ ਉੱਭੀ ਵਲੋਂ ਸਟੇਜ ਭੂਮਿਕਾ ਨਿਭਾਈ ਗਈ ਅਤੇ ਪਾਰਕਿੰਗ ਦੀ ਜਗ੍ਹਾ ਦੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ ਦਰਬਾਰ ਡੈਂਟਲ ਕਲੀਨਿਕ ਤੋਂ ਡਾ. ਅਮਨਦੀਪ ਕੌਰ ਉੱਭੀ ਅਤੇ ਡਾ. ਜਗਦੀਸ਼ ਕੌਰ ਉੱਭੀ ਵਲੋਂ ਲਗਾਇਆ ਗਿਆ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਭਾਈ ਗੁਲਾਬ ਸਿੰਘ, ਖ਼ਜ਼ਾਨਚੀ ਮੋਹਨ ਸਿੰਘ, ਜਗਵੰਤ ਸਿੰਘ ਜੱਗੀ, ਕਮਲਜੀਤ ਸਿੰਘ ਉੱਭੀ, ਡਾ. ਜੋਰਾ ਸਿੰਘ, ਅਵਤਾਰ ਸਿੰਘ ਬੜਿੰਗ, ਜਸਕਰਨ ਸਿੰਘ, ਸੋਢੀ ਸਾਧੂ ਸਿੰਘ, ਜਸਵੀਰ ਸਿੰਘ ਜੱਸੀ, ਹਰਜੀਤ ਸਿੰਘ ਜੀਤਾ, ਭਜਨ ਸਿੰਘ ਬਰਾੜ, ਮਾਸਟਰ ਭੁਪਿੰਦਰ ਸਿੰਘ, ਕਿ੍ਸ਼ਨ ਸਿੰਘ ਰਾਜੜ੍ਹ, ਗੁਰਮੀਤ ਸਿੰਘ ਉੱਭੀ, ਤਰਲੋਚਨ ਸਿੰਘ ਚਾਪੜਾ, ਕਮਲਜੀਤ ਸਿੰਘ ਉੱਭੀ, ਬੇਅੰਤ ਸਿੰਘ ਸਰਾਓ, ਕੁਲਦੀਪ ਸਿੰਘ ਦੀਪੀ, ਮਾਸਟਰ ਗੁਰਜੇਪਾਲ ਸਿੰਘ, ਮਨਿੰਦਰ ਸਿੰਘ, ਰਣਧੀਰ ਸਿੰਘ ਹੁੰਝਣ, ਜਗਜੀਤ ਸਿੰਘ ਜੱਜੀ, ਜਸਵਿੰਦਰ ਸਿੰਘ ਜੱਸੀ, ਸੁਖਸਾਗਰ ਸਿੰਘ ਸੋਢੀ, ਅਜੀਤ ਸਿੰਘ ਰਾਜੜ੍ਹ, ਕਰਨੈਲ ਸਿੰਘ, ਬੱਬਲੂ ਜੰਡਾਲੀ, ਡਾ. ਰੁਪਿੰਦਰ ਸਿੰਘ, ਰਣਜੀਤ ਸਿੰਘ ਬਿੱਟੂ ਆਦਿ ਹਾਜ਼ਰ ਸਨ |
ਗੁਰਦੁਆਰਾ ਸਿੰਘ ਸਭਾ ਲਈ ਵਿਸ਼ਾਲ ਪਾਰਕਿੰਗ ਦਾ ਉਦਘਾਟਨ <br/>
ਅਜੀਤ ਡੈਸਕ
02-03-2026