15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਖੰਨਾ ਦੇ ਰਕਸ਼ਿਤ ਢੰਡ ਨੇ ਸੀ. ਏ. ਦੇ ਪੇਪਰ ਵਿਚੋਂ 18ਵਾਂ ਨੰਬਰ ਹਾਸਿਲ ਕੀਤਾ, ਭਾਜਪਾ ਨੇਤਾ ਹੀਰਾ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 03-03-2026
ਖੰਨਾ, 2 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵੱਡੇ ਵਪਾਰੀ ਅਤੇ ਸਮਾਜ ਸੇਵੀ ਢੰਡ ਪਰਿਵਾਰ ਦੇ ਬੇਟੇ ਰਕਸ਼ਿਤ ਢੰਡ ਨੇ ਸੀ. ਏ. ਦਾ ਪੇਪਰ ਪਹਿਲੀ ਵਾਰ 'ਚ ਹੀ ਕਲੀਅਰ ਕਰ ਕੇ ਭਾਰਤ 'ਚ 18ਵਾਂ ਸਥਾਨ ਹਾਸਿਲ ਕੀਤਾ ਹੈ | ਰਕਸ਼ਿਤ ਢੰਡ ਨੇ ਇਸ ਪ੍ਰਾਪਤੀ ਨਾਲ ਖੰਨਾ ਸ਼ਹਿਰ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ | ਉਸ ਦੀ ਇਸ ਪ੍ਰਾਪਤੀ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਢੰਡ ਦੇ ਘਰ ਜਾ ਕੇ ਬੱਚੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਰਕਸ਼ਿਤ ਦੇ ਪਿਤਾ ਪੰਕਜ ਢੰਡ ਅਤੇ ਮਾਤਾ ਅਨੀਤਾ ਢੰਡ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਇਸ ਟੀਚੇ ਦੀ ਪ੍ਰਾਪਤੀ ਲਈ ਸਾਰਾ ਦਿਨ ਪੜਦਾ ਰਹਿੰਦਾ ਸੀ, ਜਿਸਦੀ ਮਿਹਨਤ ਰੰਗ ਲਿਆਈ | ਉਨ੍ਹਾਂ ਦੱਸਿਆ ਕਿ ਰਕਸ਼ਿਤ 600 ਨੇ ਵਿਚੋਂ 422 ਅੰਕ ਹਾਸਿਲ ਕੀਤੇ ਹਨ | ਰਕਸ਼ਿਤ ਨੇ ਆਪਣੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸੀ. ਏ. ਦੀ ਪੜ੍ਹਾਈ ਦੀ ਮੁਹਾਰਤ ਦੇ ਗੁਰ ਉਨ੍ਹਾਂ ਦੇ ਅਧਿਆਪਕ ਜੇ. ਐਸ. ਆਹਲੂਵਾਲੀਆ ਤੋ ਹਾਸਿਲ ਕੀਤੇ ਹਨ | ਰਕਸ਼ਿਤ ਨੇ ਕਿਹਾ ਕਿ ਮਿਹਨਤ ਦਾ ਮੁੱਲ ਹਮੇਸ਼ਾ ਮਿਲਦਾ ਹੈ |
ਜਿਹੜੇ ਬੱਚੇ ਚੈਟ ਵਗ਼ੈਰਾ ਵਿਚ ਸਮਾਂ ਖ਼ਰਾਬ ਕਰਦੇ ਹਨ ਉਹ ਪਿੱਛੇ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਉਹ ਅਜੇ ਹੋਰ ਪੜਾਈ ਕਰਨਗੇ ਅਤੇ ਜੇ ਹੋ ਸਕਿਆ ਤਾਂ ਆਈ. ਏ. ਐਸ. ਵਰਗੇ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਵੀ ਕਰਨਗੇ | ਰਕਸ਼ਿਤ ਦੇ ਮਾਤਾ ਪਿਤਾ ਨੇ ਵਧਾਈ ਦੇਣ ਵਾਲਿਆਂ ਵਿਚ ਇਲਾਕੇ ਦੇ ਲਗਪਗ ਸਾਰੇ ਕ੍ਰਿਕਟ ਕਲੱਬ ਅਤੇ ਅਕਾਦਮੀਆਂ ਸ਼ਾਮਿਲ ਹਨ |
ਪਿਛਲੀ ਖ਼ਬਰ ਕਾਂਗਰਸ ਦੀ ਬਰਨਾਲਾ ਮਹਾਂ ਸੰਗਰਾਮ ਰੈਲੀ ਇਤਿਹਾਸਿਕ ਹੋ ਨਿੱਬੜੀ-ਅਵਤਾਰ ਚਹਿਲ ਅਗਲੀ ਖ਼ਬਰ ਆਧਾਰ ਫਾਊਾਡੇਸ਼ਨ 7 ਮਾਰਚ ਨੂੰ ਮਹਿਲਾ ਦਿਵਸ ਮਨਾਏਗੀ- ਪੁਸ਼ਕਰਰਾਜ ਸਿੰਘ, ਮਹਿੰਦਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।