14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਧਿਆਪਕਾਂ ਨੇ ਕੈਬਨਿਟ ਮੰਤਰੀ ਸੌਂਦ ਦੇ ਘਰ ਵੱਲ ਕੀਤਾ ਮਾਰਚ

ਅਜੀਤ ਡੈਸਕ 03-03-2026
ਮਾਮਲਾ ਟੈਟ ਨੂੰ ਲੈ ਕੇ ਪੰਜਾਬ ਸਰਕਾਰ ਦੇ ਗੈਰ ਜ਼ਿੰਮੇਵਾਰ ਰਵੱਈਏ ਦਾ

ਖੰਨਾ, 2 ਮਾਰਚ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਅਨਾਜ ਮੰਡੀ ਖੰਨਾ ਤੋਂ ਵਿਸ਼ਾਲ ਰੋਸ ਮਾਰਚ ਕਰਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਘਰ ਵੱਲ ਕੂਚ ਕਰਦਿਆਂ ਰੋਸ ਵਜੋਂ ਜੀ. ਟੀ. ਰੋਡ ਉੱਤੇ ਸੰਕੇਤਕ ਜਾਮ ਲਗਾਇਆ | ਵਿਸ਼ਾਲ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦਲਜੀਤ ਸਮਰਾਲਾ, ਹਰਵਿੰਦਰ ਸਿੰਘ ਬਿਲਗਾ, ਰੁਪਿੰਦਰ ਪਾਲ ਸਿੰਘ ਗਿੱਲ, ਬਿਕਰਮਜੀਤ ਸਿੰਘ ਕੱਦੋਂ, ਗੁਰਪ੍ਰੀਤ ਖੰਨਾ, ਹਰਦੀਪ ਸਿੰਘ ਬਾਹੋਮਾਜਰਾ, ਗੁਰਪ੍ਰੀਤ ਸਿੰਘ ਢੰਡਾਰੀ, ਬਲਵਿੰਦਰ ਸਿੰਘ ਮੰਡਿਆਲਾ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟਣ ਵਾਲੀ ਸੂਬਾ ਸਰਕਾਰ ਆਪਣੇ ਅਧਿਆਪਕਾਂ ਅਤੇ ਸਰਕਾਰੀ ਸਕੂਲਾਂ ਨਾਲ ਖੜ੍ਹਨ ਦੀ ਬਜਾਏ, ਟੈਟ ਦੇ ਨਾਮ ਤੇ ਅਧਿਆਪਕਾਂ ਨੂੰ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਬਣਾ ਰਹੀ ਹੈ | ਅਧਿਆਪਕਾਂ ਦੀਆਂ ਭਰਤੀਆਂ ਅਤੇ ਤਰੱਕੀਆਂ ਦੇ ਸਮੇਂ ਉਨ੍ਹਾਂ ਦੀਆਂ ਯੋਗਤਾਵਾਂ ਦੇ ਪੈਮਾਨੇ ਬਦਲ-ਬਦਲ ਬਦਲ ਕੇ, ਇਨ੍ਹਾਂ ਤੋਂ ਭੱਜਣਾ ਪੰਜਾਬ ਦੀ ਆਪ ਸਰਕਾਰ ਦੀ ਇਕ ਪੱਕੀ ਨੀਤੀ ਬਣਦੀ ਦਿਖਾਈ ਦੇ ਰਹੀ ਹੈ | ਇਸ ਨੀਤੀ ਲਈ ਉਸ ਵੱਲੋਂ ਦਿਸ਼ਾ-ਨਿਰਦੇਸ਼, ਕੇਂਦਰ ਦੀ ਭਾਜਪਾ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਵਿਚੋਂ ਲਏ ਜਾ ਰਹੇ ਹਨ | ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 2011 ਤੋਂ ਪਹਿਲਾਂ ਜੁਆਇਨ ਹੋਏ ਅਧਿਆਪਕਾਂ ਉੱਪਰ ਧੱਕੇ ਨਾਲ ਟੈਟ ਦੀ ਸ਼ਰਤ ਥੋਪੀ ਜਾ ਰਹੀ ਹੈ | ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਅੰਦੋਲਨਕਾਰੀ ਅਧਿਆਪਕ ਜਥੇਬੰਦੀਆਂ ਨੂੰ 27 ਫਰਵਰੀ ਦਾ ਸਮਾਂ ਦਿੱਤਾ ਗਿਆ, ਪਰ ਸਰਕਾਰ ਅਧਿਆਪਕ ਜਥੇਬੰਦੀਆਂ ਨਾਲ ਗੱਲ ਕਰਨ ਤੋਂ ਭੱਜ ਗਈ ਹੈ ਤੇ ਹੁਣ ਆਪ ਹੀ 6 ਮਾਰਚ ਦਾ ਸਮਾਂ ਦਿੱਤਾ ਗਿਆ ਹੈ | ਇਸ ਗੈਰਜ਼ਿੰਮੇਵਾਰਾਨਾਂ ਰਵਈਏ ਦਾ ਸਮੂਹ ਅਧਿਆਪਕ ਸੰਗਠਨਾਂ ਨੇ ਸਖ਼ਤ ਨੋਟਿਸ ਲਿਆ ਹੈ | ਮੰਤਰੀ ਸੌਂਦ ਦੇ ਪ੍ਰਤੀਨਿਧਾਂ ਨੇ ਅੰਦੋਲਨਕਾਰੀ ਆਗੂਆਂ ਨਾਲ ਦੋ ਦਿਨਾਂ ਵਿਚ ਮੰਤਰੀ ਤਰੁਨਪ੍ਰੀਤ ਸੌਂਦ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਹੈ | ਇਸ ਸਮੇਂ ਹੁਸ਼ਿਆਰ ਸਿੰਘ, ਪਰਮਜੀਤ ਸਿੰਘ ਵਰਮਾ, ਪਾਲ ਸਿੰਘ ਬੈਨੀਪਾਲ, ਰਾਜਵਿੰਦਰ ਸਿੰਘ ਰਸੂਲੜਾ, ਰਾਜਿੰਦਰ ਜੰਡਿਆਲੀ, ਰਾਜਵੀਰ ਸਿੰਘ ਸਮਰਾਲਾ, ਅਮਨਦੀਪ ਜਲਾਜਣ, ਅਮਨਦੀਪ ਬੈਨੀਪਾਲ, ਰਾਜਵੀਰ ਸਿੰਘ ਖੰਨਾ ਅਤੇ ਗੁਰਬਚਨ ਸਿੰਘ ਆਦਿ ਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਕਾਰਕੁਨ ਅਤੇ ਹਮਦਰਦ ਸਾਥੀ ਹਾਜ਼ਰ ਸਨ |
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਪਿੰਡ ਲਾਪਰਾਂ ਵਿਖੇ ਗੁਰਪ੍ਰੀਤ ਸਿੰਘ ਲਾਪਰਾਂ ਦੇ ਗ੍ਰਹਿ ਪੁੱਜੇ ਅਗਲੀ ਖ਼ਬਰ ਟਰੈਕਟਰ-ਟਰਾਲੀਆਂ 'ਤੇ ਲੱਦੇ ਭਾਰ ਅਤੇ ਟਰਾਲੀਆਂ ਦੇ ਸਾਇਜ਼ ਦੀ ਹੱਦ ਹੋਵੇ ਤੈਅ ਟਰੈਕਟਰਾਂ ਨਾਲ ਟਰਾਲੀਆਂ ਦੀ ਥਾਂ ਹੁਣ ਚਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।