14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਰਥਲਾ ਬਲਾਕ ਪ੍ਰਧਾਨ ਡਾ. ਅਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਰੈਲੀ ਲਈ ਜਥਾ ਰਵਾਨਾ

ਅਜੀਤ ਡੈਸਕ 03-03-2026
ਮਾਛੀਵਾੜਾ ਸਾਹਿਬ, 2 ਮਾਰਚ (ਰਾਜਦੀਪ ਸਿੰਘ ਅਲਬੇਲਾ)-ਸਮਰਾਲਾ ਵਿਖੇ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ-ਸੁਖਬੀਰ ਸਿੰਘ ਬਾਦਲ ਲਿਆਓ' ਰੈਲੀ ਸਫਲ ਰਹੀ ਜਿਸ ਵਿਚ ਬਲਾਕ ਪ੍ਰਧਾਨ ਭਰਥਲਾ ਡਾ. ਅਮਨਪ੍ਰੀਤ ਸਿੰਘ ਗੜ੍ਹੀ ਤਰਖਾਣਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਜਥਾ ਪੁੱਜਾ | ਬਲਾਕ ਪ੍ਰਧਾਨ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਰੈਲੀ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ 'ਆਪ' ਦੀਆਂ ਨੀਤੀਆਂ ਤੋਂ ਦੁਖੀ ਹੋ ਚੁੱਕੇ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ ਬੈਠੇ ਹਨ ਅਤੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸਮਰਾਲਾ ਵਿਖੇ ਹੋਈ ਰੈਲੀ ਨੇ ਵਿਰੋਧੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਜਿਸ ਨਾਲ 2027 'ਚ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰ ਸਰਕਾਰ ਬਣਾਏਗਾ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ 'ਆਪ' ਦੇ ਝੂਠੇ ਪ੍ਰਚਾਰ ਤੋਂ ਅੱਕ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਇਨ੍ਹਾਂ ਨੂੰ ਮੁੱਢ ਤੋਂ ਨਕਾਰ ਦੇਣਗੇ |
ਪਿਛਲੀ ਖ਼ਬਰ ਹੈਲੋ ਡੀਅਰ ਕਿਡਸ ਪਲੇਵੇ ਸਕੂਲ ਕਿਲ੍ਹਾ ਰਾਏਪੁਰ ਵਿਖੇ ਗਰੈਜੂਏਸ਼ਨ ਸੈਰੇਮਨੀ ਕਰਵਾਈ ਅਗਲੀ ਖ਼ਬਰ ਪੀ. ਐਮ. ਸ੍ਰੀ ਸਰਕਾਰੀ ਹਾਈ ਸਕੂਲ ਬੇਗੋਵਾਲ ਦੇ ਬੱਚਿਆਂ ਨੇ ਕੀਤੀ ਜੈਪੁਰ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।