14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਾਤਾ ਮੈਦਾਨਣ ਤੇ ਸ਼ੀਤਲਾ ਮਾਤਾ ਦੇ ਦਰਬਾਰ 'ਚ ਅੱਜ ਨਤਮਸਤਕ ਹੋਣਗੇ ਸ਼ਰਧਾਲੂ- ਸੋਨੀ, ਰੋਮੀ

ਅਜੀਤ ਡੈਸਕ 03-03-2026
ਸਾਹਨੇਵਾਲ, 2 ਮਾਰਚ (ਹਨੀ ਚਾਠਲੀ)-ਸਾਹਨੇਵਾਲ ਕਸਬੇ ਦੇ ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਦੇ ਪ੍ਰਾਚੀਨ ਮੰਦਰ ਕਨੇਚ ਰੋਡ ਸਾਹਨੇਵਾਲ ਵਿਖੇ ਮਨਾਏ ਜਾ ਰਹੇ ਮੇਲਿਆਂ ਸਬੰਧੀ ਪ੍ਰਧਾਨ ਸਵਰਨ ਕੁਮਾਰ ਸੋਨੀ ਅਤੇ ਵਾਈਸ ਪ੍ਰਧਾਨ ਰਮਨ ਕੁਮਾਰ ਰੋਮੀ ਦੀ ਅਗਵਾਈ ਹੇਠ ਮੈਂਬਰਾਂ ਅਤੇ ਇਲਾਕਾ ਵਾਸੀਆਂ ਦੀ ਮੀਟਿੰਗ ਹੋਈ | ਸਵਰਨ ਸੋਨੀ ਅਤੇ ਰਮਨ ਕੁਮਾਰ ਰੋਮੀ ਨੇ ਦੱਸਿਆ ਕਿ ਮੰਦਰ 'ਚ ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਦਾ ਮੇਲਾ 17 ਫਰਵਰੀ ਤੋਂ ਸ਼ੁਰੂ ਹੋ ਗਿਆ ਹੈ | ਮੰਦਰ 'ਚ ਤੀਜਾ ਵੱਡਾ ਮੇਲਾ 3 ਮਾਰਚ ਅਤੇ ਚੌਥਾ ਵੱਡਾ ਮੇਲਾ 10 ਮਾਰਚ ਅਤੇ ਪੰਜਵਾਂ ਮੇਲਾ 17 ਮਾਰਚ ਨੂੰ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਮੰਦਰ ਕਮੇਟੀ ਦੇ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਮੇਲੇ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 3 ਮਾਰਚ ਨੂੰ ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਦੀ ਹਜ਼ਾਰਾਂ ਸ਼ਰਧਾਲੂਆਂ ਵਲੋਂ ਪੂਜਾ ਸ਼ਰਧਾਪੂਰਵਕ ਕੀਤੀ ਜਾਵੇਗੀ | ਤੜਕਸਾਰ ਤੋਂ ਹੀ ਮਾਤਾ ਜੀ ਦੀ ਚੌਂਕੀ ਲਗਾਈ ਜਾਵੇਗੀ |
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਹੈਲੋ ਡੀਅਰ ਕਿਡਸ ਪਲੇਵੇ ਸਕੂਲ ਕਿਲ੍ਹਾ ਰਾਏਪੁਰ ਵਿਖੇ ਗਰੈਜੂਏਸ਼ਨ ਸੈਰੇਮਨੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।