14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੰਬੜਾਂ-ਭੱਠਾਧੂਹਾ ਮੇਨ ਸੜਕ ਕਿਨਾਰੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮਿਲੀ ਲਾਸ਼

ਅਜੀਤ ਡੈਸਕ 03-03-2026
ਹੰਬੜਾਂ, 2 ਮਾਰਚ (ਹਰਵਿੰਦਰ ਸਿੰਘ ਮੱਕੜ)-ਹੰਬੜਾਂ-ਭੱਠਾਧੂਹਾ ਮੇਨ ਸੜਕ 'ਤੇ ਖ਼ਾਲੀ ਪਲਾਟ 'ਚੋਂ ਅੱਜ ਸਵੇਰ ਸਮੇਂ ਸ਼ੱਕੀ ਹਲਾਤਾਂ ਵਿਚ ਨੌਜਵਾਨ ਦੀ ਲਾਸ਼ ਮਿਲਣ 'ਤੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ | ਇਸ ਦੀ ਸੂਚਨਾ ਮਿਲਦਿਆਂ ਹੀ ਪਿੰਡ ਭੱਠਾਧੂਹਾ ਦੇ ਸਾਬਕਾ ਸਰਪੰਚ ਨਛੱਤਰ ਸਿੰਘ ਭੱਠਾਧੂਹਾ ਵਲੋਂ ਥਾਣਾ ਦਾਖਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਦਾਖਾ ਥਾਣਾ ਤੋਂ ਏ.ਐੱਸ.ਆਈ ਸੁਰਿੰਦਰ ਸਿੰਘ, ਪੁਲਿਸ ਮੁਲਾਜ਼ਮ ਬੂਟਾ ਸਿੰਘ, ਹੌਲਦਾਰ ਬਲਵਿੰਦਰ ਸਿੰਘ ਆਲੀਵਾਲ ਘਟਨਾ ਸਥਾਨ 'ਤੇ ਪਹੁੰਚੇ | ਇਸ ਦੌਰਾਨ ਮਿ੍ਤਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਮੋਬਾਈਲ ਫ਼ੋਨ ਮਿਲਿਆ | ਮੋਬਾਈਲ 'ਤੇ ਫ਼ੋਨ ਆਉਣ ਉਪਰੰਤ ਪਤਾ ਚਲਿਆ ਕਿ ਮਿ੍ਤਕ ਨੌਜਵਾਨ ਪਿੰਡ ਚੱਕ ਕਲਾਂ ਦਾ ਵਸਨੀਕ ਹੈ ਤੇ ਮਿ੍ਤਕ ਮਨਪ੍ਰੀਤ ਸਿੰਘ ਮਨੀ 28 ਸਾਲ ਚੱਕ ਕਲਾਂ ਦੇ ਬਲਵੰਤ ਸਿੰਘ ਬੰਟੀ ਦਾ ਪੁੱਤਰ ਹੈ | ਮਿ੍ਤਕ ਦੀ ਸਹੀ ਮੌਤ ਦੇ ਕਾਰਨਾਂ ਬਾਰੇ ਕੋਈ ਅੰਦਾਜ਼ਾ ਨਹੀਂ ਲੱਗਿਆ | ਥਾਣਾ ਦਾਖਾ ਦੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ |

ਪਿਛਲੀ ਖ਼ਬਰ ਸੇਵਾ-ਮੁਕਤ ਮੁਲਾਜ਼ਮਾਂ ਵਲੋਂ ਮੀਟਿੰਗ ਦੌਰਾਨ ਵੱਖ-ਵੱਖ ਮਸਲੇ ਵਿਚਾਰੇ ਅਗਲੀ ਖ਼ਬਰ ਗੁਰਦੁਆਰਾ ਧਰਮਸਰ ਸਾਹਿਬ ਰੋੜੀਆਂ ਵਿਖੇ ਸਾਲਾਨਾ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।