26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

10 ਦੀ ਰੈਲੀ ਦਿੱਲੀ ਵਰਗੇ ਅੰਦੋਲਨ ਦਾ ਆਗਾਜ਼ ਹੋਵੇਗੀ-ਆਗੂ

ਅਜੀਤ ਡੈਸਕ 08-03-2026
ਬੀਜਾ, 7 ਮਾਰਚ (ਅਵਤਾਰ ਸਿੰਘ ਜੰਟੀ ਮਾਨ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ 10 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬਰਨਾਲਾ ਰੈਲੀ 'ਚ ਕਾਫ਼ਲੇ ਬਣਾ ਕੇ ਸ਼ਾਮਲ ਹੋਵੇਗੀ | ਇਹ ਪ੍ਰਗਟਾਵਾ ਅੱਜ ਇੱਥੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਸਮਝੌਤੇ ਦੌਰਾਨ ਸਾਡੀ ਖੇਤੀ, ਡੇਅਰੀ ਫਾਰਮਿੰਗ ਤੇ ਬਾਗ਼ਬਾਨੀ ਦੀ ਬਲੀ ਦਿੱਤੀ ਜਾ ਰਹੀ ਹੈ, ਜਿਸ ਨੰੂ ਬਰਦਾਸ਼ਤ ਕਰਨਾ ਆਰਥਿਕ ਸਮਾਜਿਕ ਤੇ ਧਾਰਮਿਕ ਤਬਾਹੀ ਤੋਂ ਘੱਟ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ 10 ਮਾਰਚ ਦੀ ਰੈਲੀ ਦਿੱਲੀ ਵਰਗੇ ਅੰਦੋਲਨ ਦਾ ਆਗਾਜ਼ ਹੋਵੇਗੀ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਾਬਕਾ ਇੰਜੀਨੀਅਰ ਧੰਨਰਾਜ ਸਿੰਘ ਕੋਟ ਪਨੈਚ, ਬਹਾਦਰ ਸਿੰਘ, ਬਲਜਿੰਦਰ ਸਿੰਘ ਭੋਲਾ ਰਾਏਪੁਰ ਰਾਜਪੂਤਾਂ ਵੀ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਲਹਿਰਾ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਅਹਿਮ ਮੀਟਿੰਗ ਅਗਲੀ ਖ਼ਬਰ ਮਹਿਲਾ ਦਿਵਸ 'ਤੇ ਟੈਗੋਰ ਸਕੂਲ ਦੇ ਸਟਾਫ਼ ਵਲੋਂ 'ਮਾਵਾਂ ਦਾ ਆਸ਼ਰਮ' ਵਿਚ ਕੀਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।