29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡ ਘਲੋਟੀ ਵਿਖੇ ਅੰਬੇਡਕਰ ਜੈਅੰਤੀ ਨੂੰ ਸਮਰਪਿਤ ਕੈਂਡਲ ਮਾਰਚ ਕੱਲ੍ਹ ਨੂੰ

ਅਜੀਤ ਡੈਸਕ 13-04-2026
ਰਾੜਾ ਸਾਹਿਬ, 12 ਅਪ੍ਰੈਲ (ਪ੍ਰੀਤਮ ਸਿੰਘ ਮੁਕੰਦਪੁਰੀ)-ਪਿੰਡ ਘਲੋਟੀ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜਨਮ ਦਿਨ ਮੌਕੇ 14 ਅਪ੍ਰੈਲ ਦਿਨ ਮੰਗਲਵਾਰ ਨੂੰ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ | ਰੰਗਕਰਮੀ ਹਰਜੀਤ ਵੈਦ ਸਾਬਕਾ ਸਰਪੰਚ ਅਤੇ ਗੁਰਪ੍ਰੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਸ ਮਹਾਨ ਸ਼ਖ਼ਸੀਅਤ ਦੀ ਯਾਦ ਵਿੱਚ ਸਾਮ ਦੇ ਸਹੀ ਪੰਜ ਵਜੇ ਰਾੜੇ ਵਾਲੇ ਚੌਂਕ ਤੋਂ ਸ਼ੁਰੂ ਕਰਕੇ ਪੂਰੇ ਪਿੰਡ 'ਚ ਕੈਂਡਲ ਮਾਰਚ ਕੀਤਾ ਜਾਵੇਗਾ ਜੋ ਕਿ ਗੁਰਦੁਆਰਾ ਭਗਤ ਰਵਿਦਾਸ, ਮਹਾਂਰਿਸ਼ੀ ਵਾਲਮਿਕ ਮੰਦਿਰ ਤੋਂ ਹੁੰਦਾ ਹੋਇਆ ਰਵਿਦਾਸ ਪੱਤੀ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | ਇਸ ਮੌਕੇ ਰਾਜਵੀਰ ਸਿੰਘ, ਰਾਮ ਪਿਆਰਾ ਸਿੰਘ, ਜਗਜੀਤ ਸਿੰਘ, ਬਲਵੀਰ ਸਿੰਘ, ਹਰਬੰਸ ਸਿੰਘ, ਮਨਜੀਤ ਸਿੰਘ, ਸਤਪਾਲ ਸਿੰਘ, ਨਬੀ ਮੁਹੰਮਦ, ਗਿਆਨ ਸਿੰਘ ਸਾਬਕਾ ਥਾਣੇਦਾਰ, ਗੁਰਪ੍ਰੀਤ ਸਿੰਘ ਗੁਰੀ, ਮੋਹਣ ਸਿੰਘ ਪੰਚ, ਜਗਦੇਵ ਸਿੰਘ ਸਾਬਕਾ ਪੰਚ, ਢਾਡੀ ਬੀਬੀ ਪਾਲਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਵਾਰਡਬੰਦੀ 'ਚ ਹੋਈਆਂ ਬੇਨਿਯਮੀਆਂ ਸੰਬੰਧੀ ਲੋਕਾਂ 'ਚ ਭਾਰੀ ਰੋਸ ਅਗਲੀ ਖ਼ਬਰ ਮੈਡੀਕਲ ਕਾਲਜ 'ਚ ਪੈਥੋਲੋਜੀ ਵਿਭਾਗ ਨੇ ਹੀਮੇਟੋ-ਸਾਈਟੋ ਅਪਡੇਟਸ 2026 ਸੀ.ਐਮ.ਈ. ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।