29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਰਕਾਰ ਕਣਕ ਦੀ ਫ਼ਸਲ ਦੀ ਖ਼ਰੀਦ 'ਚ ਤੇਜ਼ੀ ਲਿਆਉਣ ਦੇ ਨਾਲ ਬੋਨਸ ਦੇ ਕੇ ਕਿਸਾਨੀ ਦੀ ਬਾਂਹ ਫੜੇ - ਕੋਟ ਪਨੈਚ

ਅਜੀਤ ਡੈਸਕ 13-04-2026
ਬੀਜਾ, 12 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)- ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ, ਲੇਕਿਨ ਖ਼ੁਦ ਮੁਸ਼ਕਲਾਂ ਨਾਲ ਜੂਝਦਾ ਰਹਿੰਦਾ ਹੈ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਲੁਧਿਆਣਾ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਫ਼ਸਲ ਦੀ ਕਟਾਈ ਚੱਲ ਰਹੀ ਹੈ, ਮੌਸਮ ਖ਼ਰਾਬੀ ਦੇ ਚੱਲਦਿਆਂ ਜਿਹੜੀ ਫ਼ਸਲ ਕੱਟਕੇ ਦਾਣਾ ਮੰਡੀ ਵੇਚਣ ਜਾਂਦੇ ਨੇ ਉੱਥੇ ਨਮੀ ਦੀਆਂ ਸ਼ਰਤਾਂ ਦੌਰਾਨ ਖੱਜਲਖੁਆਰੀ ਕੀਤੀ ਜਾਂਦੀ ਹੈ, ਜੋ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਨਮੀ ਦੀਆਂ ਸ਼ਰਤਾਂ ਹਟਾ ਕੇ ਖ਼ਰੀਦ 'ਚ ਤੇਜ਼ੀ ਲਿਆਵੇ ਜਿਸ ਤਹਿਤ ਫ਼ਸਲ ਸਮੇਂ ਸਿਰ ਸੰਭਾਲੀ ਜਾ ਸਕੇ | ਕੋਟ ਪਨੈਚ ਨੇ ਦੋਸ਼ ਲਾਇਆ ਕਿ ਹਾਕਮਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਦੋਂ ਦੇਸ਼ ਭੁੱਖਮਰੀ ਨਾਲ ਜੂਝ ਰਿਹਾ ਸੀ ਉਦੋਂ ਅੰਨਦਾਤੇ ਨੇ ਹੀ ਦਿਨ ਰਾਤ ਹੱਡ ਭੰਨਵੀਂ ਮਿਹਨਤ ਕਰਕੇ ਅੰਨ ਸੁਰੱਖਿਆ ਭੰਡਾਰ ਨੂੰ ਸੰਤੁਸ਼ਟ ਕੀਤਾ ਸੀ | ਅੱਜ ਹੁਕਮਰਾਨ ਚੰਦ ਕੁ ਘਰਾਣਿਆਂ ਦੇ ਇਸ਼ਾਰਿਆਂ ਤੇ ਚੱਲ ਕੇ ਖੇਤੀਬਾੜੀ ਸੈਕਟਰ ਤੇ ਤਰਾਂ ਤਰਾਂ ਦੇ ਕਿਸਾਨ ਵਿਰੋਧੀ ਨਿਯਮ ਥੋਪ ਕੇ ਖੱਜਲਖੁਆਰ ਕਰ ਰਹੇ ਹਨ | ਉਨਾਂ ਕਿਹਾ ਕਿ ਸਰਕਾਰ ਤੁਰੰਤ ਕਣਕ ਦੀ ਫ਼ਸਲ ਦੀ ਖ਼ਰੀਦ 'ਚ ਤੇਜ਼ੀ ਲਿਆਉਣ ਦੇ ਨਾਲ ਨਾਲ ਬੋਨਸ ਦੇ ਕੇ ਕਿਸਾਨੀ ਦੀ ਬਾਂਹ ਫੜੇ ਤੇ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਪ੍ਰਤੀ ਏਕੜ ਯੋਗ ਮੁਆਵਜ਼ਾ ਦੇਵੇ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਰੁਪਾਲੋਂ, ਬਰਜਿੰਦਰ ਸਿੰਘ ਚੱਕ ਸਰਾਏ, ਲਖਵੀਰ ਸਿੰਘ ਲੱਖੀ ਤੋਂ ਇਲਾਵਾ ਸਰਪੰਚ ਅੰਮਿ੍ਤ ਪਾਲ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਦਲਜੀਤ ਸਿੰਘ ਲਾਲਾ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਸਰਕਲ ਲਤਾਲਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਵਾਰਡਬੰਦੀ 'ਚ ਹੋਈਆਂ ਬੇਨਿਯਮੀਆਂ ਸੰਬੰਧੀ ਲੋਕਾਂ 'ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।