23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਆਮ ਆਦਮੀ ਪਾਰਟੀ ਨੂੰ ਪਿੰਡ ਬੇਗੋਵਾਲ ਵਿਚ ਵੱਡਾ ਹੁਲਾਰਾ, ਗੁੱਜਰ ਬਰਾਦਰੀ ਅਤੇ ਪਿੰਡ ਵਾਸੀ ਵੱਡੀ ਗਿਣਤੀ 'ਚ 'ਆਪ' ਵਿਚ ਹੋਏ ਸ਼ਾਮਿਲ

ਅਜੀਤ ਡੈਸਕ 18-04-2026
ਦੋਰਾਹਾ, 17 ਅਪ੍ਰੈਲ (ਪੱਤਰ ਪ੍ਰੇਰਕ)-ਪਿੰਡ ਬੇਗੋਵਾਲ ਵਿਚ ਨਿਰਮਲ ਸਿੰਘ ਦੀ ਮਿਹਨਤ ਸਦਕਾ ਪਿੰਡ ਦੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਪਿੰਡ ਵਾਸੀਆਂ ਦਾ ਭਰਪੂਰ ਇਕੱਠ ਪਿੰਡ ਦੇ ਪੰਚਾਇਤ ਘਰ ਵਿੱਚ ਹੋਇਆ | ਪਿੰਡ ਵਾਸੀਆਂ ਦੀ ਮੰਗ 'ਤੇ ਨਿਰਮਲ ਸਿੰਘ ਨੂੰ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਸੇਵਾਦਾਰ ਨਿਯੁਕਤ ਕੀਤਾ, ਜਿਸ ਦੀ ਪ੍ਰੇਰਨਾ ਨਾਲ ਮੁਸਲਿਮ ਗੁੱਜਰ ਸਮਾਜ ਦੇ ਮੋਹਤਬਰ ਨੌਜਵਾਨ ਅਕਬਰ ਅਲੀ ਆਪਣੇ ਕਰੀਬ 75 ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਅਕਬਰ ਅਲੀ ਨੂੰ ਮੁਸਲਿਮ ਗੁੱਜਰ ਸਮਾਜ ਪਿੰਡ ਬੇਗੋਵਾਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਅਕਬਰ ਅਲੀ ਨਾਲ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲਿਆਂ ਵਿਚ ਬੇਗੋਵਾਲ ਤੋਂ ਦੀਦਾਰ ਸਿੰਘ ਕਾਲਾ, ਹਾਜੀ ਬਸ਼ੀਰ, ਹਨੀਫ਼, ਸ਼ੌਕਤ ਅਲੀ, ਸਲੀਮ, ਅਹਿਮਦ, ਬਾਬਰ, ਸਾਬਰ ਅਲੀ ਇਨਾਂ ਦੇ ਨਾਲ ਹੀ ਕਮਲਜੀਤ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਮਨਮੋਹਨ ਸਿੰਘ, ਜੋਰਾ ਸਿੰਘ, ਅਮਰਦੀਪ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਯਾਦਵ, ਮਨਦੀਪ ਸਿੰਘ, ਅਮਰਿੰਦਰ ਸਿੰਘ, ਵਰਿੰਦਰ ਸਿੰਘ, ਅਵਤਾਰ ਸਿੰਘ, ਬਹਾਦਰ ਬੱਗੀ, ਮਨਦੀਪ ਸਿੰਘ ਗੋਲੂ, ਦਵਿੰਦਰ ਸਿੰਘ, ਗੁਰਜੀਤ ਸਿੰਘ, ਜਗਮੋਹਨ ਸਿੰਘ (ਅੱਡੇ ਵਾਲੇ), ਪਰਮਦੀਪ ਸਿੰਘ ਪੰਚ, ਦਵਿੰਦਰ ਸਿੰਘ ਅਤੇ ਅਵਤਾਰ ਸਿੰਘ ਮਿੱਠ, ਦੋਰਾਹਾ ਤੋਂ ਅਬਦੁਲ ਲਤੀਫ਼, ਅੱਬਾਸ, ਹੈਦਰ ਅਲੀ, ਅਸਗਰ ਅਲੀ, ਰਮਜ਼ਾਨ ਤੇ ਸਿਰਾਜ ਦੀਨ, ਸਾਕਾ ਜਸਪਾਲੋਂ, ਸੈਫ ਅਲੀ ਰਾਮਗੜ ਆਦਿ ਨੂੰ ਆਪ ਪਾਰਟੀ ਵਿਚ ਸ਼ਾਮਲ ਕਰਨ ਸਮੇਂ ਹਲਕਾ ਗਦਗਦ ਹੁੰਦੇ ਹੋਏ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਸਮੂਹ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ•ਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਜਵੀਰ ਸਿੰਘ ਨੇ ਬਾਖ਼ੂਬੀ ਨਿਭਾਈ |
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਮੈਡੀਕਲ ਕਾਲਜ ਬਣਾਉਣ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਸੀ. ਬੀ. ਐੱਸ. ਈ. ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਸਾਹਨੇਵਾਲ ਦੀ ਏਕਮ ਕੌਰ ਨੇ 99 ਫ਼ੀਸਦੀ ਅੰਕ ਕੀਤੇ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।